AdvertisementStudioX News
ਪੰਜਾਬ

Akal Takht Jathedar ਗੜਗੱਜ ਨੇ ਪੰਜਾਬ ਸਰਕਾਰ ‘ਤੇ ਜਤਾਈ ਨਾਰਾਜ਼ਗੀ

📷 ਪੰਜਾਬ ਸਰਕਾਰ ਨਾਲ ਨਾ ਹੋਏ ਸੰਪਰਕ 'ਤੇ ਬੋਲੇ ਜਥੇਦਾਰ ਗੜਗੱਜ
Advertisement
StudioX News
StudioX News

Akal Takht Jathedar: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਪਾਸ ਕੀਤੇ ਗਏ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਸਰਕਾਰ ਵਿਚਾਲੇ ਤਣਾਅ ਹੋਰ ਵਧਦਾ ਨਜ਼ਰ ਆ ਰਹਾ ਹੈ। ਮੋਗਾ ਵਿਖੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ (Akal Takht Jathedar) ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੇਅਦਬੀ ਬਿੱਲ ਵਿੱਚ ਸੋਧਾਂ ਅਤੇ ਸੁਝਾਅ ਭੇਜਣ ਦੇ ਮਾਮਲੇ ‘ਤੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ‘ਤੇ ਗੰਭੀਰ ਚਿੰਤਾ ਅਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ।

ਇਸ ਦੇ ਨਾਲ ਹੀ ਜਥੇਦਾਰ (Akal Takht Jathedar) ਨੇ ਸਿੱਖ ਧਰਮ ਵਿੱਚ ਰਾਜਨੀਤੀ ਦੇ ਸੁਮੇਲ ਅਤੇ ਗੁਰਦੁਆਰਿਆਂ ਵਿੱਚ ਯੋਗਾ ਕਰਵਾਉਣ ਦੇ ਚੱਲ ਰਹੇ ਵਿਵਾਦ ‘ਤੇ ਵੀ ਪੰਥਕ ਸਟੈਂਡ ਸਪੱਸ਼ਟ ਕੀਤਾ।

ਸੋਧਾਂ ਭੇਜਣ ਦੀ ਅੱਜ ਆਖ਼ਰੀ ਤਰੀਕ

ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ (Akal Takht Jathedar) ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਬੇਅਦਬੀ ਬਿੱਲ ਵਿੱਚ ਪੰਥਕ ਭਾਵਨਾਵਾਂ ਅਨੁਸਾਰ ਲੋੜੀਂਦੀਆਂ ਸੋਧਾਂ ਕਰਨ ਲਈ ਦਿੱਤਾ ਗਿਆ ਸਮਾਂ (1 ਮਹੀਨਾ) ਅੱਜ ਪੂਰਾ ਹੋ ਰਿਹਾ ਹੈ।

ਉਨ੍ਹਾਂ ਕਿਹਾ “ਅੱਜ ਸੋਧਾਂ ਅਤੇ ਸੁਝਾਅ ਭੇਜਣ ਦੀ ਆਖ਼ਰੀ ਤਰੀਕ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ, ਵਿਧਾਇਕ ਜਾਂ ਨੁਮਾਇੰਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੋਈ ਰਸਮੀ ਸੰਪਰਕ ਨਹੀਂ ਕੀਤਾ। ਅਸੀਂ ਦੇਖਦੇ ਹਾਂ ਕਿ ਸਰਕਾਰ ਆਪਣਾ ਜਵਾਬ ਭੇਜਦੀ ਹੈ ਜਾਂ ਨਹੀਂ।”

“ਅਕਾਲ ਤਖ਼ਤ ‘ਤੇ ਜੈਕਾਰੇ ਛੱਡ ਕੇ ਮੁੱਕਰਨਾ ਸਿੱਖੀ ਰਵਾਇਤ ਨਹੀਂ”: Akal Takht Jathedar

ਜਥੇਦਾਰ (Akal Takht Jathedar) ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਸੀਹਤ ਦਿੰਦਿਆਂ ਯਾਦ ਕਰਵਾਇਆ ਕਿ ਪਿੱਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਾਰੇ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਉੱਥੇ ਪੇਸ਼ ਹੋ ਕੇ ਸਾਰੇ ਸਿੱਖ ਨੇਤਾਵਾਂ ਨੇ ਬਾਹਾਂ ਖੜ੍ਹੀਆਂ ਕਰਕੇ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਬੇਅਦਬੀ ਬਿੱਲ ਵਿੱਚ ਪੰਥਕ ਮਰਿਆਦਾ ਅਨੁਸਾਰ ਸੋਧਾਂ ਕਰਨ ਦਾ ਭਰੋਸਾ ਦਿੱਤਾ ਸੀ। ਜਥੇਦਾਰ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸੱਚਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਚਨ ਦੇ ਕੇ ਅਤੇ ਮੰਨ ਕੇ ਆਉਣ ਤੋਂ ਬਾਅਦ ਆਪਣੇ ਵਾਅਦੇ ਤੋਂ ਮੁੱਕਰ ਜਾਵੇਗਾ।” ਸਰਕਾਰ ਨੂੰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ।

ਸਿੱਖੀ ਵਿੱਚ ਧਰਮ ਅਤੇ ਰਾਜਨੀਤੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ

ਸਿੱਖ ਸਿਧਾਂਤਾਂ ‘ਤੇ ਚਰਚਾ ਕਰਦਿਆਂ ਜਥੇਦਾਰ (Akal Takht Jathedar) ਨੇ ਕਿਹਾ ਕਿ ਸਿੱਖ ਧਰਮ ਵਿੱਚ ‘ਮੀਰੀ-ਪੀਰੀ’ ਦਾ ਸਿਧਾਂਤ ਹੈ, ਜਿਸ ਅਨੁਸਾਰ ਧਰਮ ਅਤੇ ਰਾਜਨੀਤੀ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਸਾਨੂੰ ਧਰਮ ਦੇ ਨਾਲ-ਨਾਲ ਸਮਾਜਿਕ ਇਨਸਾਫ਼ ਲਈ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦੀਆਂ ਹਨ। ਇਸ ਲਈ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਹਮੇਸ਼ਾ ਇਕੱਠੀਆਂ ਹੀ ਚੱਲਦੀਆਂ ਹਨ।

ਗੁਰਦੁਆਰਾ ਸਾਹਿਬਾਨ ਦੇ ਪਰਿਸਰ ਵਿੱਚ ਯੋਗਾ ਅਭਿਆਸ ਕਰਵਾਉਣ ਦੇ ਚੱਲ ਰਹੇ ਵਿਵਾਦ ‘ਤੇ ਜਥੇਦਾਰ (Akal Takht Jathedar) ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕੇ ਗੁਰਦੁਆਰਾ ਸਾਹਿਬ ਸਿੱਖ ਧਰਮ ਦੀ ਆਸਥਾ, ਗੁਰਬਾਣੀ ਪ੍ਰਚਾਰ ਅਤੇ ਸਿੱਖ ਮਰਿਆਦਾ ਦਾ ਕੇਂਦਰ ਹਨ। ਗੁਰਦੁਆਰਿਆਂ ਵਿੱਚ ਯੋਗਾ ਕਰਵਾਉਣ ਦੀ ਬਿਲਕੁਲ ਇਜਾਜ਼ਤ ਨਹੀਂ ਹੋਣੀ ਚਾਹੀਦੀ, ਕਿਉਂਕਿ ਯੋਗਾ ਅਤੇ ਗੁਰਮਤਿ ਮਾਰਗ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ।

ਬੇਅਦਬੀ ਬਿੱਲ ‘ਤੇ ਮੁੱਖ ਪੰਥਕ ਇਤਰਾਜ਼

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਗਏ ਬੇਅਦਬੀ ਵਿਰੋਧੀ ਬਿੱਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਬਿੱਲ ਦੀਆਂ ਕੁਝ ਧਾਰਾਵਾਂ ‘ਤੇ ਇਤਰਾਜ਼ ਜਤਾਇਆ ਸੀ। 

ਸ਼ਬਦਾਵਲੀ ‘ਤੇ ਇਤਰਾਜ਼: ਬਿੱਲ ਵਿੱਚ ‘ਬੀੜ’ ਦੀ ਥਾਂ ‘ਸਰੂਪ’ ਵਰਗੇ ਸ਼ਬਦਾਂ ਦੀ ਵਰਤੋਂ ਅਤੇ ਪਰਿਭਾਸ਼ਾਵਾਂ ‘ਤੇ ਪੰਥਕ ਵਿਦਵਾਨਾਂ ਨੇ ਇਤਰਾਜ਼ ਉਠਾਇਆ ਸੀ।

ਸੇਵਾਦਾਰਾਂ ਨੂੰ ਕਾਨੂੰਨੀ ਘੇਰੇ ‘ਚ ਲਿਆਉਣਾ: ਅਕਾਲ ਤਖ਼ਤ ਅਨੁਸਾਰ, ਬਿੱਲ ਦੀਆਂ ਕੁਝ ਸ਼ਰਤਾਂ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ, ਪ੍ਰਬੰਧਕੀ ਕਮੇਟੀਆਂ ਅਤੇ ਸੇਵਾਦਾਰਾਂ ਨੂੰ ਹੀ ਕਾਨੂੰਨੀ ਸ਼ੱਕ ਦੇ ਘੇਰੇ ਵਿੱਚ ਖੜ੍ਹਾ ਕਰਦੀਆਂ ਹਨ।

ਜਾਣਕਾਰੀ ਜਨਤਕ ਕਰਨ ‘ਤੇ ਇਤਰਾਜ਼: ਐੱਸ.ਜੀ.ਪੀ.ਸੀ. ਦੀ ਵੈੱਬਸਾਈਟ ‘ਤੇ ਪਾਵਨ ਸਰੂਪਾਂ ਦੀ ਜਾਣਕਾਰੀ ਆਨਲਾਈਨ ਕਰਨ ਨਾਲ ਗੁਰੂ ਸਾਹਿਬ ਦੇ ਸ਼ਰਧਾਲੂਆਂ ਦੀ ਨਿੱਜੀ ਜਾਣਕਾਰੀ ਸ਼ਰਾਰਤੀ ਅਨਸਰਾਂ ਦੇ ਹੱਥ ਲੱਗਣ ਦਾ ਖ਼ਤਰਾ ਹੈ।

ਜਥੇਦਾਰ (Akal Takht Jathedar) ਗੜਗੱਜ ਨੇ ਸਰਕਾਰ ਨੂੰ ਤਾਕੀਦ ਕੀਤੀ ਕਿ ਉਹ ਸਾਰੇ ਸਿੱਖ ਵਿਦਵਾਨਾਂ, ਐੱਸ.ਜੀ.ਪੀ.ਸੀ. ਅਤੇ ਧਾਰਮਿਕ ਸ਼ਖ਼ਸੀਅਤਾਂ ਨਾਲ ਸਲਾਹ-ਮਸ਼ਵਰਾ ਕਰਕੇ ਬਿੱਲ ਵਿੱਚ ਤੁਰੰਤ ਜ਼ਰੂਰੀ ਸੋਧਾਂ ਕਰੇ ਤਾਂ ਜੋ ਸਿੱਖ ਸੰਗਤ ਦੇ ਮਨਾਂ ਵਿੱਚ ਪੈਦਾ ਹੋਇਆ ਰੋਸ ਖ਼ਤਮ ਹੋ ਸਕੇ।

ਹੋਰ ਖ਼ਬਰਾਂ: Punjab Congress ‘ਚ ਪਈ ਫੁੱਟ ਹੋਰ ਡੂੰਘੀ! ਚੰਨੀ ਤੇ ਰੰਧਾਵਾ ਨੇ ਵੜਿੰਗ ਤੋਂ ਬਣਾਈ ਦੂਰੀ

Kangana Ranaut ਦੇ ਹਿੰਦੂ ਕੁੜੀਆਂ ‘ਤੇ ਵਿਵਾਦਿਤ ਬਿਆਨ ‘ਤੇ ਬਵਾਲ

dalvir singh
+ posts

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

AdvertisementStudioX News

Related Stories