2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ (Punjab Congress) ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੇ ਗੰਭੀਰ ਦੌਰ ਵਿੱਚੋਂ ਲੰਘ ਰਹੀ ਹੈ। ਪਾਰਟੀ ਅੰਦਰ ਲੀਡਰਸ਼ਿਪ ਦੀ ਖਿੱਚੋਤਾਣ ਹੁਣ ‘ਕਰੋ ਜਾਂ ਮਰੋ’ ਵਾਲੀ ਸਥਿਤੀ ਵਿੱਚ ਪਹੁੰਚ ਚੁੱਕੀ ਹੈ।
ਜਲੰਧਰ ਤੋਂ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪ੍ਰਦੇਸ਼ ਕਾਂਗਰਸ (Punjab Congress) ਕਮੇਟੀ (PCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜੇ ਤੋਂ ਸਾਫ਼ ਤੌਰ ‘ਤੇ ਦੂਰੀ ਬਣਾ ਲਈ ਹੈ। ਇਹ ਅੰਦਰੂਨੀ ਫੁੱਟ ਉਸ ਸਮੇਂ ਬਿਲਕੁਲ ਪ੍ਰਤੱਖ ਹੋ ਗਈ, ਜਦੋਂ ਸੰਸਦ ਭਵਨ ਦੇ ਬਾਹਰ ਪੰਜਾਬ ਦੇ ਮੁੱਦਿਆਂ ‘ਤੇ ਦਿੱਤੇ ਗਏ ਧਰਨੇ ਤੋਂ ਚੰਨੀ ਅਤੇ ਰੰਧਾਵਾ ਦੋਵੇਂ ਗਾਇਬ ਰਹੇ।
ਦਿੱਲੀ ਸੰਸਦ ਦੇ ਬਾਹਰ ਧਰਨੇ ਤੋਂ ਕਿਨਾਰਾ
ਦਰਅਸਲ, ਪੰਜਾਬ ਵਿੱਚ ਵਾਪਰੀਆਂ ਹਾਲੀਆ ਘਟਨਾਵਾਂ ਜਿਵੇਂ ਕਿ ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ‘ਤੇ ਹੋਇਆ ਲਾਠੀਚਾਰਜ ਅਤੇ ਪੇਪਰ ਲੀਕ ਦਾ ਮਾਮਲਾ ਨੂੰ ਲੈ ਕੇ ਪੰਜਾਬ ਕਾਂਗਰਸ (Punjab Congress) ਦੇ ਸੰਸਦ ਮੈਂਬਰਾਂ ਨੇ ਨਵੀਂ ਦਿੱਲੀ ਵਿੱਚ ਸੰਸਦ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤਾ ਸੀ।
ਜਿਸ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਅਤੇ ਸ਼ੇਰ ਸਿੰਘ ਘੁਬਾਇਆ ਸਮੇਤ ਹੋਰ ਆਗੂ ਪ੍ਰਦਰਸ਼ਨ ਵਿੱਚ ਡਟੇ ਨਜ਼ਰ ਆਏ। ਪਰ ਉੱਥੇ ਹੀ ਦਿੱਲੀ ਵਿੱਚ ਮੌਜੂਦ ਹੋਣ ਦੇ ਬਾਵਜੂਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲਿਆ।
ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਇਸ ਘਟਨਾਕ੍ਰਮ ਤੋਂ ਇਹ ਸਾਫ਼ ਹੋ ਗਿਆ ਹੈ ਕਿ ਚੰਨੀ ਅਤੇ ਰੰਧਾਵਾ ਹੁਣ ਰਾਜਾ ਵੜਿੰਗ ਨਾਲ ਕੋਈ ਵੀ ਜਨਤਕ ਸਟੇਜ ਸਾਂਝੀ ਕਰਨ ਦੇ ਰੌਂਅ ਵਿੱਚ ਨਹੀਂ ਹਨ।
ਗੁਪਤ ਮੀਟਿੰਗ ਤੇ ਵੀਡੀਓ ਰੀਲ ਨਾਲ ਤਲਖ਼ ਸੁਨੇਹਾ
ਰਾਜਾ ਵੜਿੰਗ ਤੋਂ ਬਣਾਏ ਕਿਨਾਰੇ ਤੋਂ ਬਾਅਦ ਚੰਨੀ-ਰੰਧਾਵਾ ਧੜੇ ਨੇ ਆਪਣੀ ਵੱਖਰੀ ਸ਼ਕਤੀ ਪ੍ਰਦਰਸ਼ਨ ਅਤੇ ਅਗਲੀ ਸਿਆਸੀ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਗ੍ਰਹਿ ਵਿਖੇ ਚੰਨੀ-ਰੰਧਾਵਾ ਧੜੇ ਨਾਲ ਸਬੰਧਤ ਪ੍ਰਮੁੱਖ ਆਗੂਆਂ ਅਤੇ ਸਮਰਥਕਾਂ ਦਾ ਇੱਕ ਵੱਡਾ ਇਕੱਠ ਹੋਇਆ। ਇਸ ਮੀਟਿੰਗ ਤੋਂ ਬਾਅਦ, ਚੰਨੀ ਸਮਰਥਕਾਂ ਦੁਆਰਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਰੀਲ ਜਾਰੀ ਕੀਤੀ ਗਈ।
ਇਸ ਰੀਲ ਦੇ ਬੈਕਗ੍ਰਾਊਂਡ ਵਿੱਚ ਇੱਕ ਗੀਤ ਲਗਾਇਆ ਗਿਆ ਸੀ, ਜਿਸਦੇ ਬੋਲ ਸਨ “ਸਾਡੇ ਵਿੱਚ ਕੋਈ ਖੱਛ ਨਹੀਂ”। ਇਸ ਰੀਲ ਅਤੇ ਗੀਤ ਰਾਹੀਂ ਚੰਨੀ-ਰੰਧਾਵਾ ਗਰੁੱਪ ਨੇ ਆਪਣੇ ਵਿਰੋਧੀ ਧੜੇ (ਰਾਜਾ ਵੜਿੰਗ ਕੈਂਪ) ਨੂੰ ਇੱਕ ਬਹੁਤ ਹੀ ਸਖ਼ਤ ਅਤੇ ਸਪੱਸ਼ਟ ਸਿਆਸੀ ਸੁਨੇਹਾ ਦਿੱਤਾ ਹੈ ਕਿ ਉਹ ਕਿਸੇ ਅੱਗੇ ਝੁਕਣ ਵਾਲੇ ਨਹੀਂ ਹਨ।
ਹਾਈਕਮਾਨ ਨਾਲ ਵੀ ਦੂਰੀ ਦੇ ਸੰਕੇਤ?
ਸੂਤਰਾਂ ਅਨੁਸਾਰ, ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਸੰਗਠਨ ਵਿੱਚ ਫੇਰਬਦਲ ਦੌਰਾਨ ਰਾਜਾ ਵੜਿੰਗ ਨੂੰ ਹੀ ਪ੍ਰਦੇਸ਼ ਪ੍ਰਧਾਨ ਬਣਾਈ ਰੱਖਣ ਦੇ ਫੈਸਲੇ ਤੋਂ ਚੰਨੀ ਅਤੇ ਰੰਧਾਵਾ ਦੋਵੇਂ ਹੀ ਅਸੰਤੁਸ਼ਟ ਚੱਲ ਰਹੇ ਹਨ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਅਤੇ ਸੁਖਜਿੰਦਰ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ, ਪਰ ਦੋਵੇਂ ਆਗੂ ਸੂਬਾ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਕਰ ਰਹੇ ਸਨ। ਧਰਨੇ ਵਿੱਚ ਸ਼ਾਮਲ ਨਾ ਹੋ ਕੇ ਇਨ੍ਹਾਂ ਸੀਨੀਅਰ ਨੇਤਾਵਾਂ ਨੇ ਨਾ ਸਿਰਫ਼ ਸੂਬਾ ਪ੍ਰਧਾਨ, ਬਲਕਿ ਪਾਰਟੀ ਹਾਈਕਮਾਨ ਪ੍ਰਤੀ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਹੈ।
Punjab Congress ਵਿੱਚ ਖਿੱਚੋਤਾਣ ਦਾ 2027 ਦੀਆਂ ਚੋਣਾਂ ‘ਤੇ ਪਵੇਗਾ ਅਸਰ
ਪੰਜਾਬ ਕਾਂਗਰਸ (Punjab Congress) ਅੰਦਰ ਚੱਲ ਰਹੀ ਇਹ ਖਿੱਚੋਤਾਣ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪਾਰਟੀ ਸੂਬੇ ਵਿੱਚ ਆਪਣੀ ਖੋਈ ਹੋਈ ਜ਼ਮੀਨ ਤਲਾਸ਼ਣ ਅਤੇ ਆਮ ਆਦਮੀ ਪਾਰਟੀ (AAP) ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਚੰਨੀ, ਰੰਧਾਵਾ ਅਤੇ ਵੜਿੰਗ ਵਰਗੇ ਧੁਰੰਧਰ ਨੇਤਾਵਾਂ ਵਿਚਾਲੇ ਵਧਦੀ ਖਾਈ ਨੇ ਪਾਰਟੀ ਦੇ ਆਮ ਵਰਕਰਾਂ ਵਿੱਚ ਨਿਰਾਸ਼ਾ ਅਤੇ ਭੁਲੇਖੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ।
ਜੇਕਰ ਪਾਰਟੀ ਹਾਈਕਮਾਨ ਨੇ ਸਮਾਂ ਰਹਿੰਦੇ ਇਸ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਨੂੰ ਨਾ ਸੁਲਝਾਇਆ, ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇਸ ਦਾ ਭਾਰੀ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਹੋਰ ਖ਼ਬਰਾਂ: Johnson & Johnson ਬੇਬੀ ਪਾਊਡਰ ਤੋਂ ਹੁੰਦਾ ਕੈਂਸਰ? ਕੰਪਨੀ ਦੇਵੇਗੀ ਹਜ਼ਾਰਾਂ ਕਰੋੜ ਰੁਪਏ
Seechewal ਦੇ ਪੱਤਰ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਉੱਠੇ ਸਵਲ!
Plastic Notes: ਭਾਰਤ ਵਿੱਚ ਚੱਲਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ ਦਿੱਤੀ ਹਰੀ ਝੰਡੀ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

