ਭਾਰਤ

Plastic Notes: ਭਾਰਤ ਵਿੱਚ ਚੱਲਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ ਦਿੱਤੀ ਹਰੀ ਝੰਡੀ

📷 ਭਾਰਤ ਵਿੱਚ ਚੱਲਣਗੇ ਪਲਾਸਟਿਕ ਦੇ ਨੋਟ

Plastic Notes: ਭਾਰਤੀ ਆਰਥਿਕ ਵਿਵਸਥਾ ਅਤੇ ਕਰੰਸੀ ਦੇ ਖੇਤਰ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦੇਸ਼ ਵਿੱਚ ਜਲਦ ਹੀ ਆਮ ਜਨਤਾ ਦੇ ਹੱਥਾਂ ਵਿੱਚ **10 ਰੁਪਏ ਅਤੇ 20 ਰੁਪਏ ਦੇ ਨਵੇਂ ਪੌਲੀਮਰ (ਪਲਾਸਟਿਕ) ਨੋਟ (Plastic Notes) ਵੇਖਣ ਨੂੰ ਮਿਲ ਸਕਦੇ ਹਨ। ਕੇਂਦਰ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ (RBI) ਦੇ ਉਸ ਅਹਿਮ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਦੇਸ਼ ਵਿੱਚ ਪਲਾਸਟਿਕ ਨੋਟਾਂ ਦਾ ਫ਼ੀਲਡ ਟਰਾਇਲ ਕੀਤਾ ਜਾਵੇਗਾ।

ਜੇਕਰ ਇਹ ਟਰਾਇਲ ਸਫ਼ਲ ਰਹਿੰਦਾ ਹੈ, ਤਾਂ ਆਰ.ਬੀ.ਆਈ. ਵੱਲੋਂ ਇਹਨਾਂ ਪੌਲੀਮਰ ਨੋਟਾਂ (Plastic Notes) ਨੂੰ ਨਿਯਮਿਤ ਤੌਰ ‘ਤੇ ਪੂਰੇ ਦੇਸ਼ ਵਿੱਚ ਚਲਣ  ਵਿੱਚ ਲਿਆਇਆ ਜਾਵੇਗਾ।

ਸੰਸਦ ਵਿੱਚ ਦਿੱਤੀ ਗਈ ਅਹਿਮ ਜਾਣਕਾਰੀ

ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਆਰ.ਬੀ.ਆਈ. ਦੇ ਕੇਂਦਰੀ ਡਾਇਰੈਕਟਰ ਬੋਰਡ ਦੀ ਸਿਫ਼ਾਰਸ਼ ‘ਤੇ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 25 ਤਹਿਤ ਸਰਕਾਰ ਨੂੰ ਇੱਕ ਰਸਮੀ ਪ੍ਰਸਤਾਵ ਭੇਜਿਆ ਗਿਆ ਸੀ। ਕੇਂਦਰ ਸਰਕਾਰ ਨੇ ਇਸ ਪ੍ਰਸਤਾਵ ਦਾ ਗੰਭੀਰਤਾ ਨਾਲ ਅਧਿਐਨ ਕਰਨ ਤੋਂ ਬਾਅਦ ਫ਼ੀਲਡ ਟਰਾਇਲ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

 ਇਹ ਟਰਾਇਲ ਸਿਰਫ਼ ਇਹ ਜਾਂਚਣ ਲਈ ਕੀਤਾ ਜਾ ਰਹਾ ਹੈ ਕਿ ਭਾਰਤ ਦੇ ਵੱਖ-ਵੱਖ ਮੌਸਮੀ ਹਾਲਾਤਾਂ ਅਤੇ ਰੋਜ਼ਾਨਾ ਵਰਤੋਂ ਵਿੱਚ ਪਲਾਸਟਿਕ ਦੇ ਨੋਟ (Plastic Notes) ਕਿੰਨੇ ਕਾਰਗਰ ਸਾਬਿਤ ਹੁੰਦੇ ਹਨ।

ਜਾਰੀ ਕੀਤੇ ਜਾਣਗੇ 200 ਕਰੋੜ Plastic Notes

ਸਰਕਾਰ ਵੱਲੋਂ ਪ੍ਰਵਾਨ ਕੀਤੇ ਗਏ ਪ੍ਰਸਤਾਵ ਅਨੁਸਾਰ, ਇਸ ਟਰਾਇਲ ਪ੍ਰੋਜੈਕਟ ਦੇ ਤਹਿਤ ਵਿਸ਼ਾਲ ਪੱਧਰ ‘ਤੇ ਨੋਟ ਜਾਰੀ ਕੀਤੇ ਜਾਣਗੇ। 10 ਰੁਪਏ ਦੇ ਪੌਲੀਮਰ ਨੋਟ (Plastic Notes)  100 ਕਰੋੜ ਨੋਟ, 20 ਰੁਪਏ ਦੇ ਪੌਲੀਮਰ ਨੋਟ (Plastic Notes) 100 ਕਰੋੜ ਨੋਟ। ਕੁੱਲ ਮਿਲਾ ਕੇ 200 ਕਰੋੜ ਪੌਲੀਮਰ ਨੋਟ (Plastic Notes) ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਚਲਾ ਕੇ ਦੇਖੇ ਜਾਣਗੇ।

ਆਰ.ਬੀ.ਆਈ. ਇਸ ਪਰੀਖਣ ਦੌਰਾਨ ਕਈ ਮੁੱਖ ਪਹਿਲੂਆਂ ‘ਤੇ ਨਜ਼ਰ ਰੱਖੇਗਾ। ਜਿਵੇਂ ਕਿ ਕੀ ਇਹ ਨੋਟ ਆਮ ਕਾਗਜ਼ੀ ਨੋਟਾਂ ਨਾਲੋਂ ਜ਼ਿਆਦਾ ਚੱਲਦੇ ਹਨ? ਦੂਸਰਾ ਭਾਰਤ ਵਿੱਚ ਅੱਤ ਦੀ ਗਰਮੀ, ਨਮੀ (Humidity), ਧੂੜ ਅਤੇ ਬਾਰਿਸ਼ ਵਰਗੀਆਂ ਵੱਖ-ਵੱਖ ਜਲਵਾਯੂ ਸਥਿਤੀਆਂ ਵਿੱਚ ਇਹਨਾਂ ਦਾ ਪ੍ਰਦਰਸ਼ਨ ਕੇਹਾ ਰਹਿੰਦਾ ਹੈ।

ਇਸ ਦੇ ਨਾਲ ਹੀ ਆਮ ਲੋਕਾਂ, ਦੁਕਾਨਦਾਰਾਂ ਅਤੇ ਬੈਂਕਿੰਗ ਮਸ਼ੀਨਾਂ (ਜਿਵੇਂ ਏ.ਟੀ.ਐਮ. ਅਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ) ਲਈ ਇਹਨਾਂ ਦੀ ਵਰਤੋਂ ਕਿੰਨੀ ਸੌਖੀ ਹੈ ਅਤੇ ਕੀ ਆਮ ਨਾਗਰਿਕ ਪਲਾਸਟਿਕ ਕਰੰਸੀ (Plastic Notes) ਨੂੰ ਆਸਾਨੀ ਨਾਲ ਅਪਣਾਉਂਦੇ ਹਨ ਜਾਂ ਨਹੀਂ।

ਕੀ ਕਾਗਜ਼ ਦੇ ਨੋਟ ਬੰਦ ਹੋ ਜਾਣਗੇ? 

ਨਵੇਂ ਪਲਾਸਟਿਕ ਨੋਟਾਂ (Plastic Notes) ਦੀ ਖ਼ਬਰ ਆਉਂਦੇ ਹੀ ਆਮ ਜਨਤਾ ਦੇ ਮਨ ਵਿੱਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਮੌਜੂਦਾ ਕਾਗਜ਼ੀ ਨੋਟ ਬੰਦ ਹੋ ਜਾਣਗੇ?

ਵਿੱਤ ਮੰਤਰਾਲੇ ਨੇ ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਹੈ। ਫ਼ੀਲਡ ਟਰਾਇਲ ਅਤੇ ਇਸ ਤੋਂ ਬਾਅਦ ਵੀ ਮੌਜੂਦਾ ਕਾਗਜ਼ ਦੇ ਨੋਟ ਅਤੇ ਨਵੇਂ ਪੌਲੀਮਰ ਨੋਟ ਦੋਵੇਂ ਨਾਲ-ਨਾਲ ਚਲਣ ਵਿੱਚ ਰਹਿਣਗੇ। ਫਿਲਹਾਲ ਪਾਰੰਪਰਿਕ ਕਾਗਜ਼ੀ ਨੋਟਾਂ ਨੂੰ ਬੰਦ ਕਰਨ ਜਾਂ ਵਾਪਸ ਲੈਣ ਦੀ ਕੋਈ ਯੋਜਨਾ ਜਾਂ ਪ੍ਰਸਤਾਵ ਨਹੀਂ ਹੈ। ਲੋਕ ਬਿਨਾਂ ਕਿਸੇ ਝਿਜਕ ਦੇ ਆਪਣੇ ਕਾਗਜ਼ੀ ਨੋਟਾਂ ਦੀ ਵਰਤੋਂ ਜਾਰੀ ਰੱਖ ਸਕਦੇ ਹਨ।

ਪੌਲੀਮਰ (Plastic Notes)  ਨੋਟਾਂ ਦੇ ਮੁੱਖ ਫ਼ਾਇਦੇ

ਦੁਨੀਆ ਦੇ ਕਈ ਵਿਕਸਿਤ ਦੇਸ਼ਾਂ (ਜਿਵੇਂ ਆਸਟ੍ਰੇਲੀਆ, ਕੈਨੇਡਾ, ਬ੍ਰਿਟੇਨ ਅਤੇ ਸਿੰਗਾਪੁਰ) ਵਿੱਚ ਪੌਲੀਮਰ ਨੋਟ ਪਹਿਲਾਂ ਹੀ ਸਫ਼ਲਤਾਪੂਰਵਕ ਚੱਲ ਰਹੇ ਹਨ। ਆਰ.ਬੀ.ਆਈ. ਅਨੁਸਾਰ ਇਹਨਾਂ ਨੋਟਾਂ ਦੇ ਭਾਰਤ ਲਈ ਕਈ ਵੱਡੇ ਲਾਭ ਹਨ। 

ਲੰਮੀ ਉਮਰ ਅਤੇ ਮਜ਼ਬੂਤੀ: ₹10 ਅਤੇ ₹20 ਵਰਗੇ ਛੋਟੇ ਮੁੱਲ ਦੇ ਨੋਟਾਂ ਦੀ ਵਰਤੋਂ ਰੋਜ਼ਾਨਾ ਦੇ ਲੈਣ-ਦੇਣ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਕਾਰਨ ਕਾਗਜ਼ ਦੇ ਨੋਟ ਬਹੁਤ ਜਲਦੀ ਫਟ ਜਾਂਦੇ ਹਨ, ਗੰਦੇ ਹੋ ਜਾਂਦੇ ਹਨ ਜਾਂ ਗਲ ਜਾਂਦੇ ਹਨ। ਪਲਾਸਟਿਕ ਨੋਟ ਕਾਗਜ਼ ਨਾਲੋਂ 3 ਤੋਂ 5 ਗੁਣਾ ਜ਼ਿਆਦਾ ਸਮਾਂ ਟਿਕਦੇ ਹਨ।

ਸਰਕਾਰੀ ਖ਼ਰਚੇ ਵਿੱਚ ਕਟੌਤੀ: ਨੋਟਾਂ ਦੀ ਉਮਰ ਲੰਮੀ ਹੋਣ ਕਾਰਨ ਸਰਕਾਰ ਨੂੰ ਵਾਰ-ਵਾਰ ਨਵੇਂ ਨੋਟ ਛਾਪਣ ਅਤੇ ਖਰਾਬ ਹੋਏ ਪੁਰਾਣੇ ਨੋਟਾਂ ਨੂੰ ਨਸ਼ਟ ਕਰਨ ਦੀ ਲੋੜ ਘੱਟ ਪਵੇਗੀ। ਇਸ ਨਾਲ ਨੋਟ ਛਪਾਈ ਅਤੇ ਟ੍ਰਾਂਸਪੋਰਟੇਸ਼ਨ ‘ਤੇ ਹੋਣ ਵਾਲਾ ਅਰਬਾਂ ਰੁਪਏ ਦਾ ਖ਼ਰਚਾ ਬਚੇਗਾ।

ਵਾਤਾਵਰਣ ਅਨੁਕੂਲ: ਕਾਗਜ਼ ਦੇ ਨੋਟ ਬਾਰ-ਬਾਰ ਬਦਲਣ ਨਾਲ ਕੂੜਾ-ਕਰਕਟ ਵਧਦਾ ਹੈ। ਪੌਲੀਮਰ ਨੋਟ ਰੀਸਾਈਕਲ ਕੀਤੇ ਜਾ ਸਕਦੇ ਹਨ, ਜਿਸ ਨਾਲ ਵਾਤਾਵਰਣ ‘ਤੇ ਪ੍ਰਦੂਸ਼ਣ ਦਾ ਬੋਝ ਘੱਟਦਾ ਹੈ।

ਨਕਲੀ ਨੋਟਾਂ ‘ਤੇ ਠੱਲ੍ਹ: ਪੌਲੀਮਰ ਨੋਟਾਂ ਵਿੱਚ ਆਧੁਨਿਕ ਅਤੇ ਉੱਨਤ ਸੁਰੱਖਿਆ ਫ਼ੀਚਰ ਸ਼ਾਮਲ ਕੀਤੇ ਜਾ ਸਕਦੇ ਹਨ। ਨੋਟ ਦੇ ਇੱਕ ਹਿੱਸੇ ‘ਚ ਆਰ-ਪਾਰ ਦਿਸਣ ਵਾਲੀ ਪਲਾਸਟਿਕ ਵਿੰਡੋ ਹੁੰਦੀ ਹੈ, ਜਿਸ ਦੀ ਨਕਲ ਕਰਨਾ ਲਗਭਗ ਅਸੰਭਵ ਹੈ। ਉੱਨਤ ਹੋਲੋਗ੍ਰਾਮ ਅਤੇ ਕਲਰ-ਸ਼ਿਫ਼ਟਿੰਗ ਇੰਕ ਦੀ ਵਰਤੋਂ।

₹10 ਅਤੇ ₹20 ਦੇ ਪੌਲੀਮਰ ਨੋਟਾਂ ਦਾ ਫ਼ੀਲਡ ਟਰਾਇਲ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਆਧੁਨਿਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਜੇਕਰ ਇਹ ਟਰਾਇਲ ਭਾਰਤੀ ਮੌਸਮ ਅਤੇ ਵਰਤੋਂ ਦੀਆਂ ਹਾਲਾਤਾਂ ‘ਚ ਖਰਾ ਉੱਤਰਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤੀ ਕਰੰਸੀ ਦਾ ਰੂਪ-ਰੰਗ ਹੋਰ ਵੀ ਸਾਫ਼, ਟਿਕਾਊ ਅਤੇ ਸੁਰੱਖਿਅਤ ਦੇਖਣ ਨੂੰ ਮਿਲੇਗਾ।

ਹੋਰ ਖ਼ਬਰਾਂ: Energy Drink ਨੂੰ ਲੈ ਕੇ ਭਾਰਤ ਸਰਕਾਰ ਨੇ ਦਿੱਤੇ ਵੱਡੇ ਹੁਕਮ

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories