AdvertisementStudioX News
ਪੰਜਾਬ

BKI Module Arrested: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ! IED ਬਰਾਮਦ

📷 ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ!
Advertisement
StudioX News
StudioX News

BKI Module Arrested: ਪੰਜਾਬ ਪੁਲਿਸ ਨੇ ਸਰਹੱਦ ਪਾਰ ਅੱਤਵਾਦ ਨੈੱਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਜਲੰਧਰ ਤੇ ਜਲੰਧਰ ਦਿਹਾਤੀ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ, ISI ਦੁਆਰਾ ਸਪਾਂਸਰ ਕੀਤੇ ਗਏ ਤੇ ਬੱਬਰ ਖਾਲਸਾ ਇੰਟਰਨੈਸ਼ਨਲ (BKI Module Arrested) ਨਾਲ ਜੁੜੇ ਇੱਕ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।

ਇਸ ਆਪ੍ਰੇਸ਼ਨ ਦੌਰਾਨ 1.3 ਕਿੱਲੋ ਹਾਈ ਵਿਸਫੋਟਕ ਸਮੱਗਰੀ, ਲੋਹੇ ਦੇ ਛੱਰੇ ਅਤੇ ਬਾਲ ਬੇਅਰਿੰਗਾਂ ਨਾਲ ਲੈਸ ਇਕ ਆਈ. ਈ. ਡੀ. ਬਰਾਮਦ ਕੀਤਾ ਗਿਆ ਹੈ। ਇਹ ਬਰਾਮਦਗੀ ਜਨਤਕ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਇਕ ਵੱਡੇ ਅੱਤਵਾਦੀ (BKI Module Arrested) ਹਮਲੇ ਦੀ ਤਿਆਰੀ ਵੱਲ ਇਸ਼ਾਰਾ ਕਰਦੀ ਹੈ। ਤੁਰੰਤ ਅਤੇ ਸਮੇਂ ਸਿਰ ਕੀਤੀ ਗਈ ਇਸ ਕਾਰਵਾਈ ਨਾਲ ਇਕ ਵੱਡੇ ਅੱਤਵਾਦੀ ਖ਼ਤਰੇ ਨੂੰ ਸਫ਼ਲਤਾਪੂਰਵਕ ਟਾਲ ਦਿੱਤਾ ਗਿਆ ਹੈ ਅਤੇ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ।

BKI Module Arrested

ਪੁਲਿਸ ਡਾਇਰੈਕਟਰ ਜਨਰਲ (DGP) ਨੇ X ਨੂੰ ਐਲਾਨ ਕੀਤਾ ਕਿ ਇਸ ਮਾਡਿਊਲ ਦੇ ਇੱਕ ਮੁੱਖ ਸੰਚਾਲਕ ਨੂੰ ਜਲੰਧਰ ‘ਚ ਗ੍ਰਿਫਤਾਰ (BKI Module Arrested) ਕੀਤਾ ਗਿਆ ਹੈ ਤੇ ਉਸ ਦੇ ਕਬਜ਼ੇ ‘ਚੋਂ ਵੱਡੀ ਮਾਤਰਾ ‘ਚ ਵਿਸਫੋਟਕ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਅੱਤਵਾਦੀ ਮਾਡਿਊਲ ਵਿਦੇਸ਼ਾਂ ‘ਚ ਸਥਿਤ ਹੈਂਡਲਰਾਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ। ਮੁਲਜ਼ਮ ਤੋਂ 1.3 ਕਿਲੋਗ੍ਰਾਮ ਉੱਚ-ਗ੍ਰੇਡ ਵਿਸਫੋਟਕ ਵਾਲਾ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਜ਼ਬਤ ਕੀਤਾ ਗਿਆ ਹੈ। ਮੁਲਜ਼ਮ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਵੱਡੇ ਹਮਲੇ ਦੀ ਸਾਜ਼ਿਸ਼ ਦਾ ਸ਼ੱਕ

IED ਲੋਹੇ ਦੇ ਛਰਰੇ ਤੇ ਬਾਲ ਬੇਅਰਿੰਗਾਂ ਨਾਲ ਪੈਕ ਸੀ। ਵਿਸਫੋਟਕ ਦੀ ਬਣਾਵਟ ਤੇ ਮਾਤਰਾ ਨਾਲ ਸਪੱਸ਼ਟ ਤੌਰ ‘ਤੇ ਜ਼ਾਹਿਰ ਹੁੰਦਾ ਹੈ ਕਿ ਅੱਤਵਾਦੀ ਪੰਜਾਬ ‘ਚ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਭਾਰਤੀ ਨਿਆਏ ਸੰਹਿਤਾ (ਬੀਐਨਐਸ), ਵਿਸਫੋਟਕ ਪਦਾਰਥ ਐਕਟ ਤੇ ਹਥਿਆਰ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਜਲੰਧਰ ਦਿਹਾਤੀ ਦੇ ਪਾਤਰਾ ਪੁਲਿਸ ਸਟੇਸ਼ਨ ‘ਚ ਇੱਕ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਮੁਲਜ਼ਮਾਂ ਤੋਂ ਸਖ਼ਤ ਪੁੱਛਗਿੱਛ ਕਰ ਰਹੀ ਹੈ।

ਜਾਂਚ ਦਾ ਮੁੱਖ ਉਦੇਸ਼ ਪੂਰੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨਾ ਹੈ। ਪੁਲਿਸ ਇਸ ਸਾਜ਼ਿਸ਼ ਦੇ ਪਿੱਛੇ ਵਿਦੇਸ਼ੀ-ਅਧਾਰਤ ਹੈਂਡਲਰਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਨਾਲ ਹੀ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਜਿਨ੍ਹਾਂ ਨੇ ਸਥਾਨਕ ਸਹਾਇਤਾ ਜਾਂ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ। ਇਸ ਤੋਂ ਇਲਾਵਾ, ਉਹ ਵਿਸਫੋਟਕ ਦੀ ਡਿਲਿਵਰੀ ਦੇ ਸਰੋਤ ਤੇ ਇਸ ਦੇ ਉਦੇਸ਼ਿਤ ਨਿਸ਼ਾਨੇ ਦਾ ਪਤਾ ਲਗਾਇਆ ਜਾ ਰਿਹਾ ਹੈ।

ਹੋਰ ਖ਼ਬਰਾਂ: Canada ਪੁਲਿਸ ਦਾ ਵੱਡਾ ਐਕਸ਼ਨ, 13 ਪੰਜਾਬੀਆਂ ਸਮੇਤ 21 ਗ੍ਰਿਫ਼ਤਾਰ

dalvir singh
+ posts

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

AdvertisementStudioX News

Related Stories