ਰਾਜਨੀਤੀ

Rahul Gandhi ਦਾ ਪੇਪਰ ਲੀਕ ਮੁੱਦੇ ਤੇ ਮੋਦੀ ਸਰਕਾਰ ‘ਤੇ ਵੱਡਾ ਹਮਲਾ

📷 ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ

ਦੇਸ਼ ਵਿੱਚ ਲਗਾਤਾਰ ਸਾਹਮਣੇ ਆ ਰਹੇ ਪੇਪਰ ਲੀਕ ਮਾਮਲਿਆਂ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਆਈਆਂ ਗੰਭੀਰ ਖਾਮੀਆਂ ਨੂੰ ਲੈ ਕੇ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਜ਼ੋਰਦਾਰ ਬਹਿਸ ਹੋਈ। ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਰਾਹੁਲ ਗਾਂਧੀ (Rahul Gandhi) ਨੇ ਐਂਟੀ ਪੇਪਰ ਲੀਕ ਮੁੱਦੇ ‘ਤੇ ਚਰਚਾ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਰਾਹੁਲ ਗਾਂਧੀ (Rahul Gandhi) ਨੇ ਆਪਣੇ ਭਾਸ਼ਣ ਦੌਰਾਨ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਸ਼ਾਸਕੀ ਨਾਕਾਮੀਆਂ ਨੂੰ ਜ਼ਿੰਮੇਵਾਰ ਠਹਿਰਾਇਆ।

ਸੰਸਦ ‘ਚ ਆਪਣੇ ਤਿੱਖੇ ਤੇਵਰ ਦਿਖਾਉਂਦੇ ਹੋਏ ਰਾਹੁਲ ਗਾਂਧੀ (Rahul Gandhi) ਨੇ ਸਿੱਧਾ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਨੌਜਵਾਨ ਅਤੇ ਵਿਦਿਆਰਥੀ ਆਪਣੇ ਹੱਕਾਂ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ, ਤਾਂ ਉਨ੍ਹਾਂ ‘ਤੇ ਲਾਠੀਚਾਰਜ ਕਰਨ ਅਤੇ ਬੇਰਹਿਮੀ ਵਰਤਣ ਦਾ ਆਦੇਸ਼ ਕਿਸਨੇ ਦਿੱਤਾ ਸੀ?

ਇਸ ਬਹਿਸ ਦੌਰਾਨ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਦੀ ਟਿੱਪਣੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ, ਜਿਸ ਵਿੱਚ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਮੁਆਫ਼ੀ ਮੰਗਣ ਦੀ ਮੰਗ ਕੀਤੀ। ਲੋਕ ਸਭਾ ਸਪੀਕਰ ਨੇ ਰਾਹੁਲ ਗਾਂਧੀ ਨੂੰ ਵੀ ਕਿਹਾ ਕਿ ਉਹ ਤੱਥਾਂ ਦੇ ਸਮਰਥਨ ਤੋਂ ਬਿਨਾਂ ਅਜਿਹੇ ਗੰਭੀਰ ਆਰੋਪ ਨਾ ਲਗਾਉਣ।

ਹਾਲਾਂਕਿ, ਸਪਾ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਦਖਲ ਦਿੱਤਾ ਅਤੇ ਰਾਹੁਲ ਗਾਂਧੀ ਦਾ ਬਚਾਅ ਕੀਤਾ। ਅਖਿਲੇਸ਼ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਦੇ ਨੇਤਾ ਗੰਭੀਰ ਆਰੋਪ ਲਗਾ ਰਹੇ ਹਨ, ਤਾਂ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਆਪਣੇ ਭਾਸ਼ਣ ਵਿੱਚ ਰਾਹੁਲ ਗਾਂਧੀ ਨੇ ਆਰਐਸਐਸ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਸਿਰਫ਼ ਇੱਕ ਮੁਖੌਟਾ ਸਨ, ਸਿੱਖਿਆ ਮੰਤਰਾਲਾ ਆਰਐਸਐਸ ਚਲਾਉਂਦਾ ਹੈ ਅਤੇ ਸਿੱਖਿਆ ਪ੍ਰਣਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹੰਗਾਮੇ ਤੋਂ ਬਾਅਦ, ਕਾਰਵਾਈ ਮੁਲਤਵੀ ਕਰ ਦਿੱਤੀ ਗਈ।

ਵਿਦਿਆਰਥੀਆਂ ਦਾ ਗੁੱਸਾ ਜਾਇਜ਼: Rahul Gandhi

ਰਾਹੁਲ ਗਾਂਧੀ (Rahul Gandhi) ਨੇ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰੀਖਿਆਵਾਂ ਰੱਦ ਹੋਣ ਅਤੇ ਪੇਪਰ ਲੀਕ ਹੋਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਅੰਧਕਾਰ ਵਿੱਚ ਲਟਕ ਰਿਹਾ ਹੈ। ਜਦੋਂ ਇਹ ਪੀੜਤ ਨੌਜਵਾਨ ਸੜਕਾਂ ‘ਤੇ ਉਤਰ ਕੇ ਵਿਰੋਧ ਜਤਾਉਂਦੇ ਹਨ, ਤਾਂ ਇਹ ਕੋਈ ਨਫ਼ਰਤ ਫੈਲਾਉਣ ਵਾਲਾ ਪ੍ਰਦਰਸ਼ਨ ਨਹੀਂ ਹੁੰਦਾ, ਸਗੋਂ ਇਹ ਉਨ੍ਹਾਂ ਦੇ ਦਿਲ ਦਾ ਦਰਦ ਅਤੇ ਜਾਇਜ਼ ਗੁੱਸਾ ਹੁੰਦਾ ਹੈ।

ਰਾਹੁਲ (Rahul Gandhi) ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਨੌਜਵਾਨਾਂ ਦੀ ਆਵਾਜ਼ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਸ ਵਿੱਚ ਭਾਜਪਾ ਵਿੱਚ ਮੇਰੇ ਦੋਸਤ ਵੀ ਸ਼ਾਮਲ ਹਨ। “ਭਾਜਪਾ ਵਿੱਚ ਮੇਰੇ ਦੋਸਤਾਂ ਦੁਆਰਾ ਆਪਣੇ ਬੱਚਿਆਂ ਤੋਂ ਪੁੱਛਣ ਕਿ ਉਨ੍ਹਾਂ ਦੇ ਭਰਾ ਅਤੇ ਭੈਣ ਕੀ ਕਰ ਰਹੇ ਹਨ,ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ”। “ਹਰ ਭਾਰਤੀ ਨੂੰ ਵੀ ਇਹੀ ਕਰਨਾ ਚਾਹੀਦਾ ਹੈ। ਮੈਂ ਇਹ ਗੱਲ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ।”

ਉਨ੍ਹਾਂ ਕਿਹਾ, “ਸਾਡੇ ਦੇਸ਼ ਦਾ ਨੌਜਵਾਨ ਸਾਲਾਂਬੱਧੀ ਸਖ਼ਤ ਮਿਹਨਤ ਕਰਦਾ ਹੈ, ਪਰ ਪ੍ਰੀਖਿਆ ਤੋਂ ਕੁਝ ਘੰਟੇ ਪਹਿਲਾਂ ਜਾਂ ਬਾਅਦ ਵਿੱਚ ਪੇਪਰ ਲੀਕ ਹੋਣ ਦੀ ਖ਼ਬਰ ਆ ਜਾਂਦੀ ਹੈ। ਇਹ ਸਿਰਫ਼ ਇੱਕ ਪ੍ਰੀਖਿਆ ਦਾ ਰੱਦ ਹੋਣਾ ਨਹੀਂ, ਬਲਕਿ ਲੱਖਾਂ ਪਰਿਵਾਰਾਂ ਦੀਆਂ ਉਮੀਦਾਂ ਦਾ ਟੁੱਟਣਾ ਹੈ। ਇਸ ਗੁੱਸੇ ਨੂੰ ਸੁਣਨ ਦੀ ਬਜਾਏ ਸਰਕਾਰ ਨੇ ਵਿਦਿਆਰਥੀਆਂ ‘ਤੇ ਪੁਲਿਸ ਦੀ ਤਾਕਤ ਵਰਤੀ।”

ਅੰਧਭਗਤ ਭਗਤਾਂ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਵੇ- Rahul Gandhi

ਆਪਣੇ ਸੰਬੋਧਨ ਦੌਰਾਨ ਰਾਹੁਲ ਨੇ ‘ਅੰਧਭਗਤ’ ਅਤੇ ‘ਈਡੀਅਤ’ ਵਰਗੇ ਸ਼ਬਦਾਂ ਦੀ ਵੀ ਵਰਤੋਂ ਕੀਤੀ। ਰਾਹੁਲ ਨੇ ਕਿਹਾ ਕਿ ਅੰਧਭਗਤ ਮੂਰਖ ਨੂੰ ਭਗਵਾਨ ਮੰਨਦੇ ਹਨ। ਇਸ ਨਾਲ ਸੰਸਦ ਵਿੱਚ ਹੰਗਾਮਾ ਹੋ ਗਿਆ। ਸੱਤਾਧਾਰੀ ਪਾਰਟੀ ਨੇ ਰਾਹੁਲ ਦੇ ਬਿਆਨ ‘ਤੇ ਇਤਰਾਜ਼ ਜਤਾਇਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਰਾਹੁਲ ਨੂੰ ਰੋਕਿਆ। ਸਪੀਕਰ ਨੇ ਰਾਹੁਲ ਨੂੰ ਬਿੱਲ ‘ਤੇ ਬੋਲਣ ਲਈ ਕਿਹਾ।

ਸਿੱਖਿਆ ‘ਤੇ RSS ਦਾ ਕਬਜ਼ਾ

ਰਾਹੁਲ (Rahul Gandhi) ਨੇ ਅੱਗੇ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਬੰਧਕ ਬਣਾ ਲਿਆ ਗਿਆ ਹੈ। ਧਰਮਿੰਦਰ ਪ੍ਰਧਾਨ ਸਿਰਫ਼ ਇੱਕ ਮਖੌਟਾ ਸਨ। ਸਿੱਖਿਆ ਮੰਤਰਾਲਾ ਆਰਐਸਐਸ ਦੁਆਰਾ ਚਲਾਇਆ ਜਾਂਦਾ ਹੈ। ਸੰਘ ਨੇ ਸਿੱਖਿਆ ਪ੍ਰਣਾਲੀ ‘ਤੇ ਕਬਜ਼ਾ ਕਰ ਲਿਆ ਹੈ। ਸਾਰੇ ਵਾਈਸ ਚਾਂਸਲਰ ਆਰਐਸਐਸ ਦੇਹਨ। ਪ੍ਰਾਈਵੇਟ ਕੰਪਨੀਆਂ ਪ੍ਰੀਖਿਆਵਾਂ ਕਰਵਾ ਰਹੀਆਂ ਹਨ। ਵਿਦਿਆਰਥੀਆਂ ਦੇ ਪਰਿਵਾਰ ਸਰਕਾਰ ਦਾ ਸਾਹਮਣਾ ਨਹੀਂ ਕਰ ਸਕਦੇ। ਵਿਦਿਆਰਥੀਆਂ ਦੇ ਪਰਿਵਾਰ ਆਰਐਸਐਸ ਨਾਲ ਨਹੀਂ ਲੜ ਸਕਦੇ। ਵਿਦਿਆਰਥੀਆਂ ਨੇ ਆਪਣੇ ਡਰ ‘ਤੇ ਕਾਬੂ ਪਾ ਲਿਆ ਹੈ। ਵਿਦਿਆਰਥੀਆਂ ਨੇ ਸਰਕਾਰ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਵਿਦਿਆਰਥੀਆਂ ਨੇ ਆਪਣੇ ਡਰ ‘ਤੇ ਕਾਬੂ ਪਾ ਲਿਆ ਹੈ।

ਐਂਟੀ ਪੇਪਰ ਲੀਕ ਬਿੱਲ ‘ਤੇ ਉਠਾਏ ਸਵਾਲ

ਸਰਕਾਰ ਦੁਆਰਾ ਲਿਆਂਦੇ ਗਏ ਐਂਟੀ ਪੇਪਰ ਲੀਕ ਬਿੱਲ ‘ਤੇ ਚਰਚਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕੇਵਲ ਕਾਨੂੰਨ ਬਣਾ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਜਦੋਂ ਤੱਕ ਸਰਕਾਰ ਆਪਣੀ ਨੀਅਤ ਅਤੇ ਪ੍ਰਸ਼ਾਸਕੀ ਢਾਂਚੇ ਨੂੰ ਨਹੀਂ ਸੁਧਾਰਦੀ।

ਉਨ੍ਹਾਂ ਦਾਅਵਾ ਕੀਤਾ ਕਿ ਬਿੱਲ ਵਿੱਚ ਉਨ੍ਹਾਂ ਮੂਲ ਕਾਰਨਾਂ ਦਾ ਕੋਈ ਹੱਲ ਨਹੀਂ ਲੱਭਿਆ ਗਿਆ ਜਿਨ੍ਹਾਂ ਕਰਕੇ ਪੇਪਰ ਲੀਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰੀਖਿਆ ਮਾਫੀਆ ਅਤੇ ਸੰਸਥਾਗਤ ਭ੍ਰਿਸ਼ਟਾਚਾਰ ‘ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਅਜਿਹੇ ਬਿੱਲ ਸਿਰਫ਼ ਇੱਕ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਣਗੇ।

ਆਪਣੇ ਸੰਬੋਧਨ ਦੇ ਅੰਤ ਵਿੱਚ ਰਾਹੁਲ ਗਾਂਧੀ ਨੇ ਸਰਕਾਰ ਅੱਗੇ ਕੁਝ ਅਹਿਮ ਸੁਝਾਅ ਅਤੇ ਮੰਗਾਂ ਰੱਖੀਆਂ। ਪਿਛਲੇ ਕੁਝ ਸਾਲਾਂ ਵਿੱਚ ਹੋਏ ਸਾਰੇ ਪ੍ਰਮੁੱਖ ਪੇਪਰ ਲੀਕ ਮਾਮਲਿਆਂ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਪ੍ਰੀਖਿਆ ਏਜੰਸੀਆਂ ਵਿੱਚ ਪੇਸ਼ੇਵਰ ਅਤੇ ਨਿਰਪੱਖ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇ। ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ‘ਤੇ ਦਰਜ ਕੀਤੇ ਗਏ ਕੇਸ ਵਾਪਸ ਲਏ ਜਾਣ ਅਤੇ ਉਨ੍ਹਾਂ ਨਾਲ ਗੱਲਬਾਤ ਦਾ ਰਸਤਾ ਖੋਲ੍ਹਿਆ ਜਾਵੇ।

ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਕਾਂਗਰਸ ਅਤੇ ਇੰਡੀਆ (INDIA) ਗਠਜੋੜ ਦੇਸ਼ ਦੇ ਨੌਜਵਾਨਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਉਹ ਸੰਸਦ ਤੋਂ ਲੈ ਕੇ ਸੜਕਾਂ ਤੱਕ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ ਲੜਦੇ ਰਹਿਣਗੇ।

ਹੋਰ ਖ਼ਬਰਾਂ: Kangana Ranaut ਦੇ ਹਿੰਦੂ ਕੁੜੀਆਂ ‘ਤੇ ਵਿਵਾਦਿਤ ਬਿਆਨ ‘ਤੇ ਬਵਾਲ

Akal Takht Jathedar ਗੜਗੱਜ ਨੇ ਪੰਜਾਬ ਸਰਕਾਰ ‘ਤੇ ਜਤਾਈ ਨਾਰਾਜ਼ਗੀ

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories