ਅੱਤਵਾਦੀਆਂ ਨੇ ਇੱਕ ਵਾਰ ਫਿਰ ਕਾਇਰਾਨਾ ਹਰਕਤ ਕਰਦੇ ਹੋਏ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ (J&K) ਦੇ ਕੁਲਗਾਮ ਵਿਚ ਇੱਟ-ਭੱਠੇ ‘ਤੇ ਕੰਮ ਕਰਨ ਵਾਲੇ ਛੱਤੀਸਗੜ੍ਹ ਦੇ ਦੋ ਮਜ਼ਦੂਰਾਂ ਨੂੰ ਗੋਲੀ ਮਾਰ ਦਿੱਤੀ। ਹਮਲੇ ਵਿੱਚ ਦੋਵੇਂ ਮਜ਼ਦੂਰ ਮਾਰੇ ਗਏ। ਇਸ ਦੌਰਾਨ ਸੁਰੱਖਿਆ ਬਲਾਂ ਨੇ ਆਲੇ-ਦੁਆਲੇ ਦੇ ਖੇਤਰ ਨੂੰ ਘੇਰ ਲਿਆ ਹੈ ਅਤੇ ਹਮਲੇ ਤੋਂ ਬਾਅਦ ਭੱਜਣ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਲਸ਼ਕਰ-ਏ-ਤੋਇਬਾ ਦੇ ਇੱਕ ਫਰੰਟ ਸੰਗਠਨ, ਰੈਜ਼ਿਸਟੈਂਸ ਫਰੰਟ (ਟੀਆਰਐਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਹੈ।
ਸ਼ੁੱਕਰਵਾਰ ਰਾਤ ਲਗਭਗ 8.15 ਵਜੇ ਦੋ ਅੱਤਵਾਦੀਆਂ ਨੇ ਕੁਲਗਾਮ (J&K) ਦੇ ਕੇਲਮ ਖੇਤਰ ਵਿੱਚ ਇੱਕ ਇੱਟਾਂ ਦੇ ਭੱਠੇ ‘ਤੇ ਹਮਲਾ ਕੀਤਾ। ਕਥਿਤ ਤੌਰ ‘ਤੇ ਅੱਤਵਾਦੀਆਂ ਨੇ ਦੋਵਾਂ ਹਿੰਦੂ ਮਜ਼ਦੂਰਾਂ ਤੋਂ ਉਨ੍ਹਾਂ ਦੇ ਨਾਮ ਪੁੱਛੇ ਅਤੇ ਫਿਰ ਉਨ੍ਹਾਂ ‘ਤੇ ਨੇੜਿਓਂ ਗੋਲੀਬਾਰੀ ਕੀਤੀ। ਦੋਵੇਂ ਮਜ਼ਦੂਰ ਨੇੜੇ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।
ਗੋਲੀ ਲੱਗਣ ਤੋਂ ਬਾਅਦ ਦੋਵੇਂ ਮਜ਼ਦੂਰ ਜ਼ਮੀਨ ‘ਤੇ ਡਿੱਗ ਪਏ ਅਤੇ ਅੱਤਵਾਦੀ ਇਹ ਸਮਝ ਕੇ ਭੱਜ ਗਏ ਕਿ ਉਹ ਮਰ ਗਏ ਹਨ। ਅੱਤਵਾਦੀਆਂ ਦੇ ਜਾਣ ਤੋਂ ਬਾਅਦ, ਉਨ੍ਹਾਂ ਦੇ ਸਾਥੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਖੂਨ ਨਾਲ ਲੱਥਪੱਥ ਮਜ਼ਦੂਰਾਂ ਨੂੰ ਅਨੰਤਨਾਗ ਮੈਡੀਕਲ ਕਾਲਜ (ਜੀਐਮਸੀ) ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜ਼ਖਮੀ ਮਜ਼ਦੂਰ ਦੀਪਕ ਰਾਤਰੇ ਪੁੱਤਰ ਉਮਾ ਸ਼ੰਕਰ (24) ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਹੋਰ ਜ਼ਖਮੀ ਮਜ਼ਦੂਰ, ਭੂਪੇਂਦਰ (28) ਪੁੱਤਰ ਦਸ਼ਰਥ ਦੀ ਵੀ ਉਸੇ ਰਾਤ ਬਾਅਦ ਵਿੱਚ ਮੌਤ ਹੋ ਗਈ।
ਲਤੀਫ਼ ਮੋਟਰਸਾਈਕਲ ‘ਤੇ ਪਹੁੰਚਿਆ ਸੀ
ਰਿਪੋਰਟਾਂ ਮੁਤਾਬਕ, ਲਤੀਫ਼ ਅਤੇ ਉਸ ਦਾ ਸਾਥੀ ਮੋਟਰਸਾਈਕਲ ‘ਤੇ ਪ੍ਰਵਾਸੀ ਮਜ਼ਦੂਰਾਂ ਕੋਲ ਪਹੁੰਚੇ ਸਨ। ਇਨ੍ਹਾਂ ਨੇ ਪਛਾਣ ਪੱਤਰ ਚੈੱਕ ਕੀਤੇ ਅਤੇ ਬਹੁਤ ਨੇੜਿਓਂ ਗੋਲੀਆਂ ਚਲਾਈਆਂ। ਸਥਾਨਕ ਲੋਕਾਂ ਮੁਤਾਬਕ, ਉਨ੍ਹਾਂ ਨੇ 10-12 ਰੌਂਡ ਫਾਇਰਿੰਗ ਦੀ ਆਵਾਜ਼ ਸੁਣੀ। ਏਜੰਸੀਆਂ ਅਨੁਸਾਰ, ਲਤੀਫ਼ ਨੇ ਇਹ ਹਮਲਾ ਇਸ ਲਈ ਕੀਤਾ ਤਾਂ ਜੋ ਉਹ ਇਹ ਸੁਨੇਹਾ ਦੇ ਸਕੇ ਕਿ ਉਸ ਦਾ ਮੋਡਿਊਲ ਹਾਲੇ ਵੀ ਐਕਟਿਵ ਹੈ ਅਤੇ ਅੱਤਵਾਦੀ ਹਮਲੇ ਕਰਨ ਵਿੱਚ ਸਮਰੱਥ ਹੈ।
ਖੁਫ਼ੀਆ ਸੂਤਰਾਂ ਦਾ ਮੰਨਣਾ ਹੈ ਕਿ ਇਸ ਗੋਲੀਬਾਰੀ ਦੀ ਸਾਜ਼ਿਸ਼ ਸਰਹੱਦ ਪਾਰ ਬੈਠੇ ਲਸ਼ਕਰ ਦੇ ਹੈਂਡਲਰਾਂ ਨੇ ਰਚੀ ਸੀ। ਸ਼ੱਕ ਮੁੱਖ ਤੌਰ ‘ਤੇ ਸੱਜਾਦ ਜੱਟ / ਸੈਫ਼ੁੱਲਾ ‘ਤੇ ਹੈ, ਜੋ ਪਾਕਿਸਤਾਨ ਵਿੱਚ ਰਹਿਣ ਵਾਲਾ ਜੈਸ਼ ਦਾ ਸੀਨੀਅਰ ਹੈਂਡਲਰ ਹੈ। ਬੀਤੇ ਦੋ-ਤਿੰਨ ਸਾਲਾਂ ਵਿੱਚ ਕਸ਼ਮੀਰ (J&K) ਦੇ ਇੱਟ-ਭੱਠਿਆਂ ‘ਤੇ ਅਜਿਹੇ ਹੀ ਅੱਤਵਾਦੀ ਹਮਲੇ ਹੋਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਇੱਥੇ CCTV ਕੈਮਰੇ ਲਗਾਉਣ ਦਾ ਨਿਰਦੇਸ਼ ਦਿੱਤਾ ਸੀ। ਇਸ ਇੱਟ-ਭੱਠੇ ‘ਤੇ ਵੀ CCTV ਕੈਮਰੇ ਲੱਗੇ ਹੋਏ ਸਨ, ਜਿਨ੍ਹਾਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਪੂਰੇ ਇਲਾਕੇ ਵਿੱਚ 20 ਤੋਂ ਵੱਧ ਇੱਟ-ਭੱਠੇ ਹਨ।
22 ਜੁਲਾਈ ਨੂੰ ਵੀ ਕੀਤਾ ਸੀ ਪੁਲਿਸ ਕਰਮਚਾਰੀ ‘ਤੇ ਹਮਲਾ
ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਅਨੰਤਨਾਗ (J&K) ਦੇ ਲਾਲ ਚੌਕ ਇਲਾਕੇ ਵਿੱਚ 22 ਜੁਲਾਈ ਨੂੰ ਸ਼੍ਰੀ ਅਮਰਨਾਥ ਯਾਤਰਾ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉੱਥੇ ਹੀ, ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਇਸ ਸਾਲ ਇਹ ਦੂਜਾ ਵੱਡਾ ਹਮਲਾ ਹੈ।
ਹੋਰ ਖ਼ਬਰਾਂ: Punjab Congress ‘ਚ ਕਲੇਸ਼! ਮੀਟਿੰਗ ‘ਚ ਲੱਗੇ ‘ਚੰਨੀ ਜ਼ਿੰਦਾਬਾਦ’ ਦੇ ਨਾਅਰੇ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

