Anantnag Terrorist Attack: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ (Anantnag Terrorist Attack) ਵਾਪਰਿਆ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਹੈੱਡ ਕਾਂਸਟੇਬਲ ਆਸ਼ਿਕ ਹੁਸੈਨ ਕੁਰੈਸ਼ੀ ਸ਼ਹੀਦ ਹੋ ਗਏ ਹਨ। ਪਿਛਲੇ ਸਾਲ ਅਪ੍ਰੈਲ ਵਿੱਚ ਪਹਿਲਗਾਮ ਵਿੱਚ ਹੋਏ ਘਾਤਕ ਹਮਲੇ ਤੋਂ ਬਾਅਦ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ, ਘਾਟੀ ਵਿੱਚ ਇਹ ਪਹਿਲਾ ਅਜਿਹਾ ਵੱਡਾ ਅੱਤਵਾਦੀ ਹਮਲਾ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਅਨੰਤਨਾਗ (Anantnag Terrorist Attack) ਸ਼ਹਿਰ ਦੇ ਸਭ ਤੋਂ ਭੀੜ – ਭਾੜ ਵਾਲੇ ਇਲਾਕੇ ਲਾਲ ਚੌਕ ਨੇੜੇ ਵਾਪਰੀ। ਅੱਤਵਾਦੀਆਂ ਨੇ ਡਿਊਟੀ ‘ਤੇ ਤਾਇਨਾਤ ਹੈੱਡ ਕਾਂਸਟੇਬਲ ਆਸ਼ਿਕ ਹੁਸੈਨ ਕੁਰੈਸ਼ੀ ‘ਤੇ ਨੇੜਿਓਂ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
Anantnag Terrorist Attack ਦੀ CCTV ਫੁਟੇਜ ਅਤੇ ਜਾਂਚ
ਹਮਲੇ ਤੋਂ ਤੁਰੰਤ ਬਾਅਦ ਇਲਾਕੇ ਦੀ ਸੀਸੀਟੀਵੀ (CCTV) ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਅੱਤਵਾਦੀ ਹਮਲਾ ਅੰਜਾਮ ਦਿੰਦੇ ਹੋਏ ਦੇਖੇ ਜਾ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਹਮਲਾਵਰ ਅੱਤਵਾਦੀਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ।
ਬਡਗਾਮ ਦੇ ਰਹਿਣ ਵਾਲੇ ਸਨ ਸ਼ਹੀਦ ਜਵਾਨ
ਸ਼ਹੀਦ ਹੈੱਡ ਕਾਂਸਟੇਬਲ ਆਸ਼ਿਕ ਹੁਸੈਨ ਕੁਰੈਸ਼ੀ ਇੰਡੀਅਨ ਰਿਜ਼ਰਵ (IR) ਪੁਲਿਸ ਦੀ 3ਜੀ ਬਟਾਲੀਅਨ ਵਿੱਚ ਤਾਇਨਾਤ ਸਨ ਅਤੇ ਉਹ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਸ਼ਹਾਦਤ ‘ਤੇ ਪੁਲਿਸ ਵਿਭਾਗ ਅਤੇ ਸੁਰੱਖਿਆ ਬਲਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਤਲਾਸ਼ੀ ਅਭਿਆਨ ਜਾਰੀ
(Anantnag Terrorist Attack) ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫੌਜ ਅਤੇ ਸੀਆਰਪੀਐਫ (CRPF) ਦੇ ਜਵਾਨਾਂ ਨੇ ਪੂਰੇ ਅਨੰਤਨਾਗ ਇਲਾਕੇ ਨੂੰ ਘੇਰ ਲਿਆ ਹੈ। ਬਾਜ਼ਾਰ ਅਤੇ ਆਸ-ਪਾਸ ਦੀਆਂ ਗਲੀਆਂ ਵਿੱਚ ਵੱਡੇ ਪੱਧਰ ‘ਤੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (Search Operation) ਚਲਾਇਆ ਜਾ ਰਿਹਾ ਹੈ ਤਾਂ ਜੋ ਫਰਾਰ ਹੋਏ ਅੱਤਵਾਦੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ।
ਟੀਆਰਐਫ ਨੇ ਅਨੰਤਨਾਗ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ
ਅਧਿਕਾਰੀਆਂ ਨੇ ਦੱਸਿਆ ਕਿ ਹਵਲਦਾਰ ਆਸ਼ਿਕ ਹੁਸੈਨ ਅਮਰਨਾਥ ਯਾਤਰਾ ਲਈ ਸੁਰੱਖਿਆ ਡਿਊਟੀ ‘ਤੇ ਤਾਇਨਾਤ ਸੀ। ਲਸ਼ਕਰ-ਏ-ਤੋਇਬਾ ਨਾਲ ਸਬੰਧਤ ‘ਦਿ ਰੇਜ਼ਿਸਟੈਂਸ ਫਰੰਟ’ (ਟੀਆਰਐਫ) ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਆਰਐਫ ਦਾ ਗਠਨ ਅਗਸਤ 2019 ‘ਚ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਹੋਇਆ ਸੀ। ਟੀਆਰਐਫ ਨੂੰ ਲਸ਼ਕਰ-ਏ-ਤੋਇਬਾ ਦਾ ਇੱਕ ਫਰੰਟ ਜਾਂ ਪ੍ਰੌਕਸੀ ਸੰਗਠਨ ਮੰਨਿਆ ਜਾਂਦਾ ਹੈ।
ਰਾਜੌਰੀ ‘ਚ ਅੱਤਵਾਦੀਆਂ ਦੁਆਰਾ ਪਹਿਲਾਂ ਘੁਸਪੈਠ ਦੀ ਕੋਸ਼ਿਸ਼
ਕੁਝ ਦਿਨ ਪਹਿਲਾਂ, ਸ਼ੱਕੀ ਅੱਤਵਾਦੀਆਂ ਨੇ ਰਾਜੌਰੀ ‘ਚ ਐਲਓਸੀ ਦੇ ਨੇੜੇ ਤਾਰਕੁੰਡੀ ਫਾਰਵਰਡ ਖੇਤਰ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਫੌਜ ਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ ਜੋ ਲਗਭਗ ਡੇਢ ਘੰਟੇ ਤੱਕ ਚੱਲੀ। ਇਸ ਦੌਰਾਨ, ਸੁਰੱਖਿਆ ਬਲਾਂ ਨੇ ਪਹਿਲਾਂ ਸ਼ੋਪੀਆਂ’ਚ ਇੱਕ ਵੱਡੇ ਅੱਤਵਾਦ ਵਿਰੋਧੀ ਅਭਿਆਨ ਦੌਰਾਨ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਜ਼ਾਕਿਰ ਗਨਾਈ ਨੂੰ ਖਤਮ ਕਰ ਦਿੱਤਾ ਸੀ।
ਹੋਰ ਖ਼ਬਰਾਂ: Rajoana Letter: ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, BJP ਆਗੂਆਂ ਨੂੰ ਤਲਬ ਕਰਨ ਦੀ ਮੰਗ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

