Explosion In Dubai: ਇੱਕ ਪਾਸੇ ਓਮਾਨ ਅਤੇ ਈਰਾਨ ਵਿਚਾਲੇ ਗੱਲਬਾਤ ਚੱਲ ਰਹੀ ਹੈ ਕਿ ਖਾੜੀ ਦੇਸ਼ਾਂ ਵਿੱਚ ਸਥਿਤੀ ਆਮ ਵਾਂਗ ਹੋ ਜਾਵੇਗੀ। ਹੋਰਮੁਜ਼ ਬਾਰੇ ਸਮਝੌਤੇ ਦੀ ਚਰਚਾ ਦੇ ਵਿਚਕਾਰ, ਸੰਯੁਕਤ ਅਰਬ ਅਮੀਰਾਤ ਦਾ ਦੁਬਈ (Explosion In Dubai) ਸ਼ਹਿਰ ਇੱਕ ਵਾਰ ਫਿਰ ਨਿਸ਼ਾਨੇ ‘ਤੇ ਆ ਗਿਆ ਹੈ। ਬੁੱਧਵਾਰ ਸਵੇਰੇ ਇੱਥੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜੇਬਲ ਅਲੀ (Jebel Ali) ਉਦਯੋਗਿਕ ਖੇਤਰ ਵਿੱਚ ਲਗਾਤਾਰ ਕਈ ਧਮਾਕੇ ਹੋਏ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਅਸਮਾਨ ਵਿੱਚ ਧੂੰਏਂ ਦੇ ਵੱਡੇ-ਵੱਡੇ ਗੁਬਾਰ ਉੱਠਦੇ ਦਿਖਾਈ ਦਿੱਤੇ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਮੇਹਰ ਦੇ ਅਨੁਸਾਰ, ਅਮੀਰਾਤੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਲਗਭਗ 20 ਮਿੰਟਾਂ ਦੇ ਅੰਦਰ ਘੱਟੋ-ਘੱਟ 7 ਧਮਾਕੇ (Explosion In Dubai) ਹੋਏ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹਨਾਂ ਧਮਾਕਿਆਂ ਦਾ ਕਾਰਨ ਕੀ ਸੀ ਅਤੇ ਨਾ ਹੀ ਅਜੇ ਤੱਕ ਇਸਦਾ ਅਧਿਕਾਰਤ ਤੌਰ ‘ਤੇ ਖੁਲਾਸਾ ਕੀਤਾ ਗਿਆ ਹੈ। ਇਹ ਧਮਾਕੇ ਜੇਬਲ ਅਲੀ ਪੋਰਟ ਅਤੇ ਉਸਦੇ ਆਸ-ਪਾਸ ਦੇ ਉਦਯੋਗਿਕ ਖੇਤਰ ਵਿੱਚ ਹੋਏ, ਜਿਸਨੂੰ ਯੂਏਈ ਦਾ ਇੱਕ ਮਹੱਤਵਪੂਰਨ ਪੋਰਟ, ਬਾਲਣ ਵੰਡ (ਫਿਊਲ ਡਿਸਟ੍ਰੀਬਿਊਸ਼ਨ) ਕੇਂਦਰ ਅਤੇ ਲੌਜਿਸਟਿਕਸ ਹੱਬ ਵੀ ਮੰਨਿਆ ਜਾਂਦਾ ਹੈ। ਖੁਸ਼ਕਿਸਮਤੀ ਇਹ ਰਹੀ ਕਿ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਵਾਇਰਲ ਹੋਈਆਂ ਧਮਾਕਿਆਂ (Explosion In Dubai) ਦੀਆਂ ਵੀਡੀਓਜ਼
ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਧਮਾਕਿਆਂ ਅਤੇ ਅੱਗ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋਣ ਲੱਗੀਆਂ। ਰਿਪੋਰਟਾਂ ਮੁਤਾਬਕ ਅਮੀਰਾਤੀ ਅਧਿਕਾਰੀਆਂ ਨੇ ਘਟਨਾ ਦੀ ਵੀਡੀਓ ਬਣਾਉਣ ਵਾਲੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮੀਹਰ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਕਿ ਇਹ ਧਮਾਕੇ ਯਮਨ ਤੋਂ ਦਾਗੀਆਂ ਗਈਆਂ ਮਿਜ਼ਾਈਲਾਂ ਕਾਰਨ ਹੋਏ ਹਨ। ਦੂਜੇ ਪਾਸੇ, ਅਮੀਰਾਤ ਦੇ ਸਥਾਨਕ ਮੀਡੀਆ ਨੇ ਸਿਰਫ ਇਹ ਕਿਹਾ ਕਿ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਪਰ ਮਿਜ਼ਾਈਲ ਹਮਲੇ ਜਾਂ ਕਿਸੇ ਹੋਰ ਕਾਰਨ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ।
ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ
ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਰਿਹਾਇਸ਼ੀ ਇਲਾਕੇ ਦੇ ਨੇੜੇ ਰਾਤ ਦੇ ਅਸਮਾਨ ਵਿੱਚ ਕਾਲਾ ਧੂੰਆਂ ਉੱਠਦਾ ਦਿਖਾਈ ਦਿੱਤਾ। ਨੇੜਲੇ ਅਲ ਫੁਰਜਾਨ ਇਲਾਕੇ ‘ਚ ਰਹਿਣ ਵਾਲੇ ਲੋਕਾਂ ਨੇ ਵੀ AOL ਨਿਊਜ਼ ਨੂੰ ਦੱਸਿਆ ਕਿ ਜਿਸ ਸਮੇਂ ਧਮਾਕਿਆਂ (Explosion In Dubai) ਦੀ ਖ਼ਬਰ ਮਿਲੀ, ਉਸੇ ਸਮੇਂ ਉਨ੍ਹਾਂ ਨੇ ਵੀ ਧਮਾਕੇ ਵਰਗੀਆਂ ਆਵਾਜ਼ਾਂ ਸੁਣੀਆਂ ਸਨ। ਦੁਬਈ ਸ਼ਹਿਰ ਦੇ ਕੇਂਦਰ ਤੋਂ ਲਗਭਗ 25 ਮੀਲ ਦੱਖਣ-ਪੱਛਮ ਵਿੱਚ ਸਥਿਤ ਜੇਬਲ ਅਲੀ, ਯੂਏਈ ਦੇ ਮੁੱਖ ਸ਼ੌਪਿੰਗ ਹੱਬਾਂ ਵਿੱਚੋਂ ਇੱਕ ਹੈ।
ਘਟਨਾ ਦੇ ਪਿੱਛੇ ਹੂਥੀਆਂ ਦਾ ਹੱਥ?
ਇਸੇ ਦੌਰਾਨ ਨਾਸਾ ਦੀ ਥਰਮਲ ਇਮੇਜਰੀ ਦਾ ਹਵਾਲਾ ਦਿੰਦੇ ਹੋਏ ਸਥਾਨਕ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜੇਬਲ ਅਲੀ ਪੋਰਟ ਨੇੜੇ ਸਥਿਤ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਹ ਗੋਦਾਮ ਬਾਲਣ ਦੀ ਸਟੋਰੇਜ ਅਤੇ ਟ੍ਰਾਂਸਫਰ ਲਈ ਵਰਤਿਆ ਜਾਂਦਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਧਮਾਕਿਆਂ ਤੋਂ ਬਾਅਦ ਇਲਾਕੇ ਵਿੱਚ ਵੱਡੀ ਅੱਗ ਲੱਗ ਗਈ ਸੀ। ਲਗਭਗ ਇਸੇ ਸਮੇਂ ਯਮਨ ਦੀ ਰਾਜਧਾਨੀ ਸਨਾ ਵਿੱਚ ਵੀ ਧਮਾਕਿਆਂ (Explosion In Dubai) ਦੀਆਂ ਖ਼ਬਰਾਂ ਸਾਹਮਣੇ ਆਈਆਂ। ਕੁੱਝ ਰਿਪੋਰਟਾਂ ਵਿੱਚ ਇਹਨਾਂ ਨੂੰ ਹਵਾਈ ਹਮਲੇ ਦੱਸਿਆ ਗਿਆ, ਜਦੋਂ ਕਿ ਕੁੱਝ ਨੇ ਦਾਅਵਾ ਕੀਤਾ ਕਿ ਯਮਨ ਤੋਂ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਇਸ ਨਾਲ ਪੂਰੇ ਘਟਨਾਕ੍ਰਮ ਨੂੰ ਲੈ ਕੇ ਸਥਿਤੀ ਹੋਰ ਵੀ ਉਲਝ ਗਈ ਹੈ।
ਕੁੱਝ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਯਮਨ ਦੇ ਹੂਥੀ ਬਾਗੀਆਂ ਨੇ ਜੇਬਲ ਅਲੀ ਉਦਯੋਗਿਕ ਖੇਤਰ ਨੂੰ ਨਿਸ਼ਾਨਾ (Explosion In Dubai) ਬਣਾਇਆ ਹੋ ਸਕਦਾ ਹੈ। ਹਾਲਾਂਕਿ, ਹੁਣ ਤੱਕ ਨਾ ਤਾਂ ਯੂਏਈ ਸਰਕਾਰ ਅਤੇ ਨਾ ਹੀ ਹੂਥੀ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਹ ਘਟਨਾ ਅਜਿਹੇ ਸਮੇਂ ‘ਚ ਵਾਪਰੀ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਪੂਰਾ ਖਾੜੀ ਖੇਤਰ ਹਾਈ ਅਲਰਟ ‘ਤੇ ਹੈ। ਇੰਨਾ ਹੀ ਨਹੀਂ, ਓਮਾਨ-ਈਰਾਨ ਵਿਚਾਲੇ ਹੋਰਮੁਜ਼ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਤੇ ਇਹ ਆਪਣੇ ਆਖਰੀ ਦੌਰ ਵਿੱਚ ਹੈ।
ਹੋਰ ਖ਼ਬਰਾਂ: Punjab Cabinet Meeting: ਪੰਜਾਬ ਕੈਬਨਿਟ ਮੀਟਿੰਗ ‘ਚ ਅਹਿਮ ਫੈਸਲਿਆਂ ‘ਤੇ ਲੱਗੀ ਮੋਹਰ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.




