ਦੁਨੀਆ

Generic Drugs Tariff: ਟਰੰਪ ਵੱਲੋਂ ਜੈਨੇਰਿਕ ਦਵਾਈਆਂ ‘ਤੇ ਟੈਰਿਫ ਦਾ ਐਲਾਨ

📷 ਟਰੰਪ ਵੱਲੋਂ ਜੈਨੇਰਿਕ ਦਵਾਈਆਂ 'ਤੇ ਟੈਰਿਫ ਦਾ ਐਲਾਨ

Generic Drugs Tariff: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਰਾਸ਼ਟਰੀ ਵਪਾਰ ਅਤੇ ਫਾਰਮਾਸਿਊਟੀਕਲ ਖੇਤਰ ਨਾਲ ਜੁੜਿਆ ਇੱਕ ਬਹੁਤ ਹੀ ਵੱਡਾ ਅਤੇ ਅਹਿਮ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਬਾਹਰਲੇ ਦੇਸ਼ਾਂ ਤੋਂ ਅਮਰੀਕਾ ਵਿੱਚ ਆਉਣ ਵਾਲੀਆਂ ਜੈਨੇਰਿਕ ਦਵਾਈਆਂ (Generic Drugs Tariff) ‘ਤੇ ਭਾਰੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ।ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਭਾਰਤ ‘ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਕਿਉਂਕਿ ਭਾਰਤ ਅਮਰੀਕਾ ਨੂੰ ਜੈਨੇਰਿਕ ਦਵਾਈਆਂ ਦੀ ਸਪਲਾਈ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ।

ਟਰੰਪ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਅਮਰੀਕਾ ਵਿੱਚ ਜੈਨੇਰਿਕ ਦਵਾਈਆਂ (Generic Drugs Tariff) ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਇਹ ਸਖ਼ਤ ਕਦਮ ਚੁੱਕਿਆ ਜਾ ਰਿਹਾ ਹੈ।

ਟੈਰਿਫ ਲਾਗੂ ਕਰਨ ਦੀ ਸਮਾਂ-ਸੀਮਾ (Generic Drugs Tariff)

ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਯੋਜਨਾ ਮੁਤਾਬਕ, ਇਹ ਨਵੀਂ ਟੈਰਿਫ ਨੀਤੀ ਵੱਖ-ਵੱਖ ਚਰਨਾਂ ਵਿੱਚ ਲਾਗੂ ਕੀਤੀ ਜਾਵੇਗੀ। 1 ਅਗਸਤ 2026 ਤੋਂ ਲੈ ਕੇ ਅਗਲੇ ਦੋ ਸਾਲਾਂ ਤੱਕ ਅਮਰੀਕਾ ਵਿੱਚ ਆਯਾਤ ਹੋਣ ਵਾਲੀਆਂ ਸਾਰੀਆਂ ਜੈਨੇਰਿਕ (Generic Drugs Tariff) ਦਵਾਈਆਂ ‘ਤੇ 0% (ਸਿਫ਼ਰ ਫੀਸਦੀ) ਸ਼ੁਲਕ ਹੀ ਰਹੇਗਾ।

ਦੋ ਸਾਲਾਂ ਦੀ ਰਾਹਤ ਮਿਆਦ ਖ਼ਤਮ ਹੋਣ ਤੋਂ ਬਾਅਦ ਇੱਕ ਸਾਲ ਲਈ ਇਹ ਟੈਰਿਫ ਵਧਾ ਕੇ 100 ਫੀਸਦੀ ਕਰ ਦਿੱਤਾ ਜਾਵੇਗਾ।100% ਟੈਰਿਫ ਦੀ ਸੀਮਾ ਪੂਰੀ ਹੋਣ ਤੋਂ ਬਾਅਦ ਇਸ ਨੂੰ ਵਧਾ ਕੇ 200 ਫੀਸਦੀ ਤੱਕ ਕਰ ਦਿੱਤਾ ਜਾਵੇਗਾ।

ਡੋਨਾਲਡ ਟਰੰਪ ਨੇ ਸਾਫ਼ ਕੀਤਾ ਹੈ ਕਿ ਨਿਸ਼ਚਿਤ ਸਮੇਂ ਦੇ ਅੰਦਰ ਜੋ ਵਿਦੇਸ਼ੀ ਫਾਰਮਾ ਕੰਪਨੀਆਂ ਅਮਰੀਕਾ ਦੇ ਅੰਦਰ ਆਪਣੇ ਪਲਾਂਟ ਅਤੇ ਉਪਕਰਣ ਸਥਾਪਿਤ ਨਹੀਂ ਕਰਨਗੀਆਂ, ਉਨ੍ਹਾਂ ‘ਤੇ ਇਹ ਭਾਰੀ ਚੁੰਗੀ ਇੱਕ ਤਰ੍ਹਾਂ ਦੇ ਜੁਰਮਾਨੇ (Generic Drugs Tariff) ਵਜੋਂ ਲਗਾਈ ਜਾਵੇਗੀ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ‘ਪੇਟੈਂਟਡ’, ‘ਬ੍ਰਾਂਡਿਡ’ ਜਾਂ ‘ਇਨੋਵੇਟਿਵ’ ਦਵਾਈਆਂ ਨਾਲ ਜੁੜੀ ਮੌਜੂਦਾ ਨੀਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਅਮਰੀਕੀ ਨੀਤੀ ਵਿੱਚ ਬਦਲਾਅ ਅਤੇ ਪਿਛਲੇ ਫੈਸਲੇ

ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਅਮਰੀਕੀ ਪ੍ਰਸ਼ਾਸਨ ਨੇ ਰਾਸ਼ਟਰੀ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਕੁੱਝ ਬ੍ਰਾਂਡਿਡ ਦਵਾਈਆਂ ਅਤੇ ਪ੍ਰਮੁੱਖ ਔਸ਼ਧੀ ਕੱਚੇ ਮਾਲ ‘ਤੇ 100 ਫੀਸਦੀ ਤੱਕ ਸ਼ੁਲਕ ਲਗਾਉਣ ਦਾ ਐਲਾਨ ਕੀਤਾ ਸੀ।

ਉਸ ਸਮੇਂ ਜੈਨੇਰਿਕ ਦਵਾਈਆਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ। ਪਰ ਟਰੰਪ ਦੇ ਇਸ ਨਵੇਂ ਐਲਾਨ ਤੋਂ ਬਾਅਦ ਹੁਣ ਲਗਭਗ ਸਾਰੀਆਂ ਪ੍ਰਮੁੱਖ ਦਵਾਈਆਂ ਦੀਆਂ ਸ਼੍ਰੇਣੀਆਂ ਇਸ ਨਵੀਂ ਅਤੇ ਸਖ਼ਤ ਨੀਤੀ ਦੇ ਹੇਠਾਂ ਆ ਗਈਆਂ ਹਨ।

ਭਾਰਤ ਉੱਤੇ ਇਸ ਫੈਸਲੇ ਅਸਰ

ਭਾਰਤ ਨੂੰ ਵਿਸ਼ਵ ਪੱਧਰ ‘ਤੇ ‘ਦੁਨੀਆ ਦਾ ਦਵਾਖਾਨਾ’ ਕਿਹਾ ਜਾਂਦਾ ਹੈ। ਭਾਰਤੀ ਫਾਰਮਾਸਿਊਟੀਕਲ ਉਦਯੋਗ ਅਮਰੀਕਾ ਸਮੇਤ ਦੁਨੀਆ ਦੇ ਦਰਜਨਾਂ ਦੇਸ਼ਾਂ ਨੂੰ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਜੈਨੇਰਿਕ ਦਵਾਈਆਂ ਦੀ ਵੱਡੀ ਖੇਪ ਭੇਜਦਾ ਹੈ। ਸਾਲ 2025 ਦੇ ਅੰਕੜਿਆਂ ਅਨੁਸਾਰ, ਭਾਰਤ ਨੇ ਅਮਰੀਕਾ ਨੂੰ 9.7 ਅਰਬ ਡਾਲਰ ਮੁੱਲ ਦੀਆਂ ਦਵਾਈਆਂ ਦਾ ਨਿਰਯਾਤ ਕੀਤਾ ਸੀ। ਇਹ ਅੰਕੜਾ ਭਾਰਤ ਦੇ ਕੁੱਲ ਗਲੋਬਲ ਔਸ਼ਧੀ ਨਿਰਯਾਤ ($25.8 ਅਰਬ ਡਾਲਰ) ਦਾ ਲਗਭਗ 38 ਫੀਸਦੀ ਹਿੱਸਾ ਹੈ।

ਅਮਰੀਕਾ ਵਿੱਚ ਹਾਈ ਬਲੱਡ ਪ੍ਰੈਸ਼ਰ (High BP), ਡਾਇਬਟੀਜ਼ (Diabetes), ਕੈਂਸਰ (Cancer), ਛੂਤ ਦੀਆਂ ਬੀਮਾਰੀਆਂ (Infectious Diseases) ਅਤੇ ਮਾਨਸਿਕ ਸਿਹਤ (Mental Health) ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਜ਼ਿਆਦਾਤਰ ਜੈਨੇਰਿਕ ਦਵਾਈਆਂ ਭਾਰਤ ਤੋਂ ਹੀ ਜਾਂਦੀਆਂ ਹਨ।

ਭਾਰਤੀ ਫਾਰਮਾ ਕੰਪਨੀਆਂ ਕੋਲ ਅਮਰੀਕਾ ਵਿੱਚ ਆਪਣੇ ਉਤਪਾਦਨ ਯੂਨਿਟ ਲਗਾਉਣ ਲਈ 2026 ਤੋਂ 2028 ਤੱਕ ਦਾ ਸਮਾਂ ਹੈ। ਜੇਕਰ ਕੰਪਨੀਆਂ ਉੱਥੇ ਨਿਵੇਸ਼ ਕਰਦੀਆਂ ਹਨ ਤਾਂ ਉਹ ਇਸ ਟੈਰਿਫ ਤੋਂ ਬਚ ਸਕਦੀਆਂ ਹਨ, ਪਰ ਇਸ ਨਾਲ ਉਨ੍ਹਾਂ ਦੀ ਲਾਗਤ (Production Cost) ਵਧ ਸਕਦੀ ਹੈ।

ਹੋਰ ਖ਼ਬਰਾਂ: Rahul Gandhi on Paper Leak: ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਹਮਲਾ

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories