ਰਾਜਨੀਤੀ

Punjab Congress ‘ਚ ਕਲੇਸ਼! ਵੜਿੰਗ ਨੇ ਚੰਨੀ ਸਮਰਥਕ ‘ਤੋਂ ਫੋਨ ਕਰਵਾ ਕੇ ਕੀਤਾ ਸਿਆਸੀ ਤੰਜ

📷 ਰਾਜਾ ਵੜਿੰਗ ਨੇ ਚੰਨੀ ਸਮਰਥਕ ਨੂੰ ਸਟੇਜ 'ਤੇ ਬੁਲਾਇਆ

ਪੰਜਾਬ ਕਾਂਗਰਸ (Punjab Congress) ਅੰਦਰ ਚੱਲ ਰਹੀ ਆਪਸੀ ਧੜੇਬੰਦੀ ਅਤੇ ਖਿੱਚੋਤਾਣ ਇਕ ਵਾਰ ਫਿਰ ਜਨਤਕ ਤੌਰ ‘ਤੇ ਸਾਹਮਣੇ ਆ ਗਈ ਹੈ। ਬਠਿੰਡਾ ਵਿਖੇ ਆਯੋਜਿਤ ਪੰਜਾਬ ਕਾਂਗਰਸ (Punjab Congress) ਦੇ ‘ਹਰ ਬੂਥ, ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਉਸ ਸਮੇਂ ਹੰਗਾਮਾ ਅਤੇ ਸਿਆਸੀ ਚਰਚਾ ਛਿੜ ਗਈ, ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਕ ਸਮਰਥਕ ਨੂੰ ਸਟੇਜ ‘ਤੇ ਬੁਲਾ ਲਿਆ। ਸਟੇਜ ‘ਤੇ ਬੁਲਾਉਣ ਤੋਂ ਬਾਅਦ ਰਾਜਾ ਵੜਿੰਗ ਨੇ ਨਾ ਸਿਰਫ਼ ਉਸ ਕੋਲੋਂ ਚੰਨੀ ਦੇ ਹੱਕ ‘ਚ ਨਾਅਰੇ ਲਗਵਾਏ, ਸਗੋਂ ਚਰਨਜੀਤ ਸਿੰਘ ਚੰਨੀ ਨੂੰ ਸਪੀਕਰ ‘ਤੇ ਫੋਨ ਕਰਵਾ ਕੇ ਇਕ ਤਿੱਖਾ ਸਿਆਸੀ ਤੰਜ ਵੀ ਕੱਸਿਆ। ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਬਠਿੰਡਾ ਪ੍ਰੋਗਰਾਮ ਦੌਰਾਨ ਕੀ ਵਾਪਰਿਆ?

ਪੰਜਾਬ ਕਾਂਗਰਸ (Punjab Congress) ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬੇ ਭਰ ਦੇ ਵੱਖ-ਵੱਖ ਹਲਕਿਆਂ ਵਿੱਚ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਬਠਿੰਡਾ ਵਿਖੇ ਵਰਕਰ ਸੰਮੇਲਨ ਰੱਖਿਆ ਗਿਆ ਸੀ।

ਜਦੋਂ ਰਾਜਾ ਵੜਿੰਗ ਅਤੇ ਹੋਰ ਸੀਨੀਅਰ ਆਗੂ ਸਟੇਜ ‘ਤੇ ਮੌਜੂਦ ਸਨ, ਤਾਂ ਪਾਂਡਾਲ ਵਿੱਚ ਬੈਠੇ ਕੁੱਝ ਵਰਕਰਾਂ ਨੇ ‘ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਨਾਅਰੇਬਾਜ਼ੀ ਹੁੰਦੀ ਦੇਖ ਰਾਜਾ ਵੜਿੰਗ ਨੇ ਸਟੇਜ ਤੋਂ ਹੀ ਇਕ ਚੰਨੀ ਸਮਰਥਕ ਨੂੰ ਆਪਣੇ ਕੋਲ ਬੁਲਾ ਲਿਆ।

ਸਮਰਥਕ ਦੇ ਸਟੇਜ ‘ਤੇ ਆਉਣ ਤੋਂ ਬਾਅਦ ਰਾਜਾ ਵੜਿੰਗ ਨੇ ਉਸ ਤੋਂ ‘ਚਰਨਜੀਤ ਚੰਨੀ ਜ਼ਿੰਦਾਬਾਦ’, ‘ਰਾਹੁਲ ਗਾਂਧੀ ਜ਼ਿੰਦਾਬਾਦ’ ਅਤੇ ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਗਵਾਏ। ਇਸ ਦੌਰਾਨ ਰਾਜਾ ਵੜਿੰਗ ਨੇ ਹਲਕੇ-ਫੁਲਕੇ ਪਰ ਤੰਜੀਆ ਲਹਿਜੇ ਵਿੱਚ ਕਿਹਾ, “ਜਦੋਂ ਤੂੰ ਚਰਨਜੀਤ ਸਿੰਘ ਚੰਨੀ ਨੂੰ ਪੁੱਛੇਂਗਾ ਕਿ ਮੈਂ ਨਾਅਰਾ ਲਗਾ ਦਿੱਤਾ ਤੇ ਪ੍ਰੋਗਰਾਮ ‘ਚ ਗੜਬੜ ਕਰ ਦਿੱਤੀ, ਤਾਂ ਉਹ ਤੈਨੂੰ ਕਹਿਣਗੇ ਕਿ ਨਾ, ਕਾਂਗਰਸ ਦੇ ਪ੍ਰੋਗਰਾਮ ਵਿੱਚ ਗੜਬੜ ਨਹੀਂ ਕਰਨੀ ਹੈ।”

ਘਟਨਾ ਇੱਥੇ ਹੀ ਖ਼ਤਮ ਨਹੀਂ ਹੋਈ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਉਸ ਵਰਕਰ ਨੂੰ ਕਿਹਾ ਕਿ ਉਹ ਤੁਰੰਤ ਚਰਨਜੀਤ ਸਿੰਘ ਚੰਨੀ ਨੂੰ ਫੋਨ ਕਰਕੇ ਦੱਸੇ ਕਿ ਉਹ ਕਾਂਗਰਸ ਦੇ ਇਸ ਪ੍ਰੋਗਰਾਮ ਵਿੱਚ ਆਇਆ ਹੈ।

ਜਿਵੇਂ ਹੀ ਸਮਰਥਕ ਨੇ ਚੰਨੀ ਦਾ ਨੰਬਰ ਡਾਇਲ ਕੀਤਾ, ਰਾਜਾ ਵੜਿੰਗ ਨੇ ਮਾਈਕ ਦੇ ਬਿਲਕੁਲ ਕੋਲ ਫੋਨ ਦਾ ਸਪੀਕਰ ਆਨ ਕਰਕੇ ਰੱਖ ਦਿੱਤਾ ਤਾਂ ਜੋ ਪੂਰਾ ਪਾਂਡਾਲ ਗੱਲਬਾਤ ਸੁਣ ਸਕੇ। ਹਾਲਾਂਕਿ, ਦੂਜੇ ਪਾਸਿਓਂ ਚਰਨਜੀਤ ਸਿੰਘ ਚੰਨੀ ਨੇ ਫੋਨ ਨਹੀਂ ਚੁੱਕਿਆ।

ਫੋਨ ਨਾ ਚੁੱਕੇ ਜਾਣ ‘ਤੇ ਰਾਜਾ ਵੜਿੰਗ ਨੇ ਚੁਟਕੀ ਲੈਂਦਿਆਂ ਕਿਹਾ, “ਚੰਨੀ ਸਾਹਿਬ ਸ਼ਾਇਦ ਵਿਅਸਤ ਹੋਣਗੇ। ਕੋਈ ਗੱਲ ਨਹੀਂ, ਜਦੋਂ ਉਨ੍ਹਾਂ ਦਾ ਫੋਨ ਆਵੇ ਗੱਲ ਕਰ ਲਵੀਂ, ਤੇ ਜਦੋਂ ਵੀ ਮੇਰੀ ਲੋੜ ਹੋਵੇ, ਮੈਨੂੰ ਵੀ ਫ਼ੋਨ ਕਰ ਲਿਆ ਕਰ।” ਇਹ ਸਾਰਾ ਘਟਨਾਕ੍ਰਮ ਸੋਸ਼ਲ ਮੀਡੀਆ ‘ਤੇ ਚਰਚਾ ਦਾ ਕੇਂਦਰ ਬਣ ਗਿਆ ਹੈ।

ਦੌਰੇ ਤੋਂ ਪਹਿਲਾਂ ਲੱਗੇ ‘Go Back Baghel’ ਦੇ ਪੋਸਟਰ

ਇਸ ਘਟਨਾ ਤੋਂ ਇਲਾਵਾ ਪੰਜਾਬ ਕਾਂਗਰਸ (Punjab Congress) ਵਿੱਚ ਧੜੇਬੰਦੀ ਦੀਆਂ ਦੀਵਾਰਾਂ ਹੋਰ ਪੱਕੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਕਾਂਗਰਸ (Punjab Congress) ਇੰਚਾਰਜ ਭੂਪੇਸ਼ ਬਘੇਲ ਦੇ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੌਰੇ ਤੋਂ ਠੀਕ ਪਹਿਲਾਂ ਸੜਕਾਂ ‘ਤੇ ਵਿਰੋਧੀ ਪੋਸਟਰ ਅਤੇ ਫਲੈਕਸ ਲਗਾਏ ਗਏ।

ਪੋਸਟਰਾਂ ਵਿੱਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਰਾਜ ਦੇ ਅਧਿਕਾਰੀ ਵਜੋਂ ਦਿਖਾਇਆ ਗਿਆ ਅਤੇ **’Go Back Baghel’ ਦੇ ਨਾਅਰੇ ਲਿਖੇ ਗਏ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ‘ਚ ਵੀ ਵੱਡੇ-ਵੱਡੇ ਪੋਸਟਰ ਲਗਾਏ ਗਏ, ਜਿਨ੍ਹਾਂ ‘ਤੇ ‘ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ’ ਵਰਗੇ ਤਿੱਖੇ ਨਾਅਰੇ ਲਿਖੇ ਹੋਏ ਸਨ।

ਚੰਨੀ ਦੀ ਨਾਰਾਜ਼ਗੀ ਅਤੇ ਹਾਈਕਮਾਨ ‘ਤੇ ਸਵਾਲ 

ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ (Punjab Congress) ਦੀ ਮੌਜੂਦਾ ਲੀਡਰਸ਼ਿਪ ਵਿਚਾਲੇ ਵਧ ਰਹੀ ਦੂਰੀ ਹੁਣ ਛੁਪੀ ਨਹੀਂ ਰਹੀ। ਪੰਜਾਬ ਦੌਰੇ ‘ਤੇ ਆਏ ਸੂਬਾ ਇੰਚਾਰਜ ਭੂਪੇਸ਼ ਬਘੇਲ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੋਈ ਮੁਲਾਕਾਤ ਨਾ ਕੀਤੇ ਜਾਣ ਕਾਰਨ ਚੰਨੀ ਧੜੇ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।

ਚਰਨਜੀਤ ਸਿੰਘ ਚੰਨੀ ਵੀ ਪਾਰਟੀ ਦੇ ਰਾਜ ਪੱਧਰੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਪ੍ਰੋਗਰਾਮਾਂ ਤੋਂ ਲਗਾਤਾਰ ਦੂਰੀ ਬਣਾ ਕੇ ਰੱਖ ਰਹੇ ਹਨ, ਜਿਸ ਨਾਲ ਸਿਆਸੀ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ। 

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਕਾਂਗਰਸ ਨੇ ਸਮਾਂ ਰਹਿੰਦੇ ਆਪਣੇ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ‘ਤੇ ਕਾਬੂ ਨਾ ਪਾਇਆ, ਤਾਂ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਬਠਿੰਡਾ ਦਾ ਇਹ ਘਟਨਾਕ੍ਰਮ ਇਹ ਸਾਫ਼ ਕਰਦਾ ਹੈ ਕਿ ਵਰਕਰਾਂ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਤੱਕ ਆਪਸੀ ਤਾਲਮੇਲ ਦੀ ਭਾਰੀ ਘਾਟ ਹੈ।

ਹੋਰ ਖ਼ਬਰਾਂ: Hamare Ram: ਪੰਜਾਬ ਦੇ 12 ਸ਼ਹਿਰਾਂ ‘ਚ ਹੋਵੇਗਾ ‘ਹਮਾਰੇ ਰਾਮ’ ਨਾਟਕ

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories