Punjab Congress Infighting: ਪੰਜਾਬ ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਹੁਣ ਸੜਕਾਂ ਤੱਕ ਪਹੁੰਚ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਮੁਕਤਸਰ ਤੇ ਬਠਿੰਡਾ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਵਿਰੋਧ ‘ਚ ਸ਼ਹਿਰ ਦੀਆਂ ਸੜਕਾਂ ‘ਤੇ ਪੋਸਟਰ ਤੇ ਵੱਡੇ ਫਲੈਕਸ ਲੱਗੇ ਨਜ਼ਰ ਆਏ। ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਚਲਾ ਰਹੀ ਹੈ। ਇਸ ਦੌਰਾਨ ਮੀਟਿੰਗਾਂ ‘ਚ ਭੂਪੇਸ਼ ਬਘੇਲ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ “ਭੂਪੇਸ਼ ਬਘੇਲ ਵਾਪਸ ਜਾਓ”(Go Back Baghel) ਦੇ ਨਾਅਰਿਆਂ ਵਾਲੇ ਪੋਸਟਰ ਹੁਣ ਰਾਜਨੀਤਿਕ ਚਰਚਾ ਦਾ ਵਿਸ਼ਾ ਬਣ ਗਏ। ਇਹ ਫਲੈਕਸ ਸੋਮਵਾਰ ਸਵੇਰੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ‘ਤੇ ਦੇਖੇ ਗਏ, ਜਿਸ ਕਾਰਨ ਕਾਂਗਰਸ ਅੰਦਰ ਚੱਲ ( Punjab Congress Infighting) ਰਹੀ ਧੜੇਬੰਦੀ ਇੱਕ ਵਾਰ ਫਿਰ ਉਜਾਗਰ ਹੋ ਗਈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਹ ਪੋਸਟਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵੱਲੋਂ ਲਗਾਏ ਗਏ ਹਨ।
Go Back Baghel’ ਦੇ ਪੋਸਟਰ
ਮੁਕਤਸਰ ‘ਚ ਲੱਗੇ ਪੋਸਟਰਾਂ ‘ਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਰਾਜ ਦੇ ਅਧਿਕਾਰੀ ਦੀ ਵਰਦੀ ‘ਚ ਦਰਸਾਇਆ ਗਿਆ ਹੈ ਤੇ ਥੱਲੇ ‘Go Back Baghel’ ਲਿਖਿਆ ਗਿਆ ਹੈ। ਇਹ ਪੋਸਟਰ ਆਜ਼ਾਦੀ ਤੋਂ ਪਹਿਲਾਂ ‘Simon Go Back’ ਅੰਦੋਲਨ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਹਨ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਦੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਸਮਰਥਨ ‘ਚ ਵੀ ਕਈ ਪੋਸਟਰ ਲਗਾਏ ਗਏ ਹਨ। ਇੱਕ ਪੋਸਟਰ ‘ਤੇ ‘ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ’ ਦਾ ਨਾਰਾ ਲਿਖਿਆ ਗਿਆ ਹੈ, ਜਦਕਿ ਦੂਜੇ ਪੋਸਟਰ ‘ਚ ‘ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਦੀ ਸਰਕਾਰ’ ਲਿਖਿਆ ਹੋਇਆ ਹੈ।
ਪੋਸਟਰ ਲੱਗਣ ਤੋਂ ਬਾਅਦ ਰੱਦ ਹੋਇਆ ਦੌਰਾ
ਦੱਸਣਯੋਗ ਹੈ ਕਿ ਭੁਪੇਸ਼ ਬਘੇਲ ਨੇ ਸੋਮਵਾਰ ਨੂੰ ਜ਼ਿਲ੍ਹਾ ਕਾਂਗਰਸ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਆਉਣਾ ਸੀ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਦੇਰ ਰਾਤ ਅਤੇ ਸੋਮਵਾਰ ਸਵੇਰੇ ਸ਼ਹਿਰ ਵਿੱਚ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਵਜੋਂ ਫਲੈਕਸ ਲਗਾਏ ਗਏ। ਜਾਣਕਾਰੀ ਮਿਲਣ ਤੋਂ ਬਾਅਦ ਜ਼ਿਆਦਾਤਰ ਫਲੈਕਸ ਹਟਾ ਦਿੱਤੇ ਗਏ, ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਕੁਝ ਥਾਵਾਂ ‘ਤੇ ਇਹ ਪੋਸਟਰ ਅਜੇ ਵੀ ਲੱਗੇ ਹਨ।
Punjab Congress Infighting
ਇਸ ਤੋਂ ਪਹਿਲਾਂ ਬੀਤੇ ਦਿਨ ਬਰਨਾਲਾ ‘ਚ ਹੋਈ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੀ ਮੀਟਿੰਗ ਦੌਰਾਨ ਵੀ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਸੀ। ਮੀਟਿੰਗ ਦੀ ਸ਼ੁਰੂਆਤ ਹੁੰਦੇ ਹੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ‘ਚੰਨੀ ਜ਼ਿੰਦਾਬਾਦ’ ਤੇ ‘ਚੰਨੀ ਲਿਆਓ, ਕਾਂਗਰਸ ਬਚਾਓ’ ਦੇ ਨਾਅਰੇ ਲਗਾਏ ਸਨ, ਜਿਸ ਨਾਲ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣ ਗਿਆ ਸੀ। ਸੰਗਰੂਰ ਤੇ ਪਟਿਆਲਾ ‘ਚ ਹੋਏ ਕਾਂਗਰਸੀ ਪ੍ਰੋਗਰਾਮਾਂ ਦੌਰਾਨ ਵੀ ਚੰਨੀ ਤੇ ਰਾਜਾ ਵੜਿੰਗ ਸਮਰਥਕ ਆਹਮੋ-ਸਾਹਮਣੇ (Punjab Congress Infighting) ਆ ਗਏ ਸਨ। ਪਟਿਆਲਾ ‘ਚ ਚੰਨੀ ਸਮਰਥਕਾਂ ਨੇ ਰਾਜਾ ਵੜਿੰਗ ਦੇ ਵਿਰੋਧ ‘ਚ ਨਾਅਰੇਬਾਜ਼ੀ ਕੀਤੀ ਸੀ, ਜਦਕਿ ਸੰਗਰੂਰ ‘ਚ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਸਨ।
ਹਾਲਾਂਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈਕਿ ਇਹ ਪੋਸਟਰ ਕਿਸ ਨੇ ਲਗਾਏ ਹਨ। ਕੀ ਅਸਲ ਵਿੱਚ ਇਹ ਪੋਸਟਰ ਚੰਨੀ ਧੜੇ ਵੱਲੋਂ ਲਗਾਏ ਗਏ ਹਨ ਜਾਂ ਫਿਰ ਕਿਸੇਿ ਸ਼ਰਾਰਤੀ ਅਨਸਰ ਦੀ ਹਰਕਤ ਹੈ। ਜਿਸ ਸ੍ਰੀ ਮੁਕਤਸਰ ਸਾਹਿਬ ਹਲਕੇ ਵਿੱਚ ਇਹ ਪੋਸਟਰ ਲਗਾਏ ਗਏ ਹਨ, ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉੱਥੋਂ ਦੇ ਹੀ ਵਸਨੀਕ ਹਨ ਅਤੇ ਇਸ ਇਲਾਕੇ ਨੂੰ ਵੜਿੰਗ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ।
ਹੋਰ ਖ਼ਬਰਾਂ: US Visa Bond Program: ਅਮਰੀਕਾ ਦਾ ਨਵਾਂ ਵੀਜ਼ਾ ਨਿਯਮ ਲਾਗੂ, ਭਾਰਤ ਨੂੰ ਮਿਲੀ ਰਾਹਤ
Nasha Mukta Yuva Abhiyaan: PM ਮੋਦੀ ਨੇ ਨਸ਼ਿਆਂ ਖਿਲਾਫ ਮੁਹਿੰਮ ਦੀ ਕੀਤੀ ਸ਼ੁਰੂਆਤ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

