ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਰਹਿ ਰਹੇ ਪ੍ਰਵਾਸੀਆਂ ਲਈ ਆਪਣੇ ਵੀਜ਼ਾ ਨਿਯਮਾਂ ਵਿੱਚ ਵੱਡੀ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਪਾਸ ਕੀਤੇ ਗਏ ਨਵੇਂ ਬਿੱਲ C-12 (Bill C-12) ਦੇ ਤਹਿਤ ਛੇ ਇਤਿਹਾਸਕ ਨਿਯਮ ਲਾਗੂ ਕੀਤੇ ਗਏ ਹਨ।
Canada Immigration News:ਕੈਨੇਡਾ ਵਿੱਚ ਰਹਿ ਰਹੇ ਲੱਖਾਂ ਪੰਜਾਬੀਆਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਇੱਕ ਬੇਹੱਦ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਰਹਿ ਰਹੇ ਪ੍ਰਵਾਸੀਆਂ ਲਈ ਆਪਣੇ ਵੀਜ਼ਾ ਨਿਯਮਾਂ ਵਿੱਚ ਵੱਡੀ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਪਾਸ ਕੀਤੇ ਗਏ ਨਵੇਂ ਬਿੱਲ C-12 (Bill C-12) ਦੇ ਤਹਿਤ ਛੇ ਇਤਿਹਾਸਕ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਨਵੇਂ ਪ੍ਰਬੰਧਾਂ ਦੇ ਤਹਿਤ ਹੁਣ ਕੈਨੇਡਾ ਪਹੁੰਚਣ ਵਾਲੇ ਲੋਕਾਂ ਨੂੰ ਡਿਪੋਰਟ ਹੋਣ ਤੋਂ ਬਚਣ ਲਈ 14 ਦਿਨਾਂ ਦੇ ਅੰਦਰ ਸ਼ਰਨਾਰਥੀ ਦਾਅਵਾ (Refugee Claim Canada) ਪੇਸ਼ ਕਰਨ ਦੀ ਇਜਾਜ਼ਤ ਹੋਵੇਗੀ।
IRCC ਵੱਲੋਂ ਬਿੱਲ C-12 ਲਾਗੂ ਕਰਨ ਦਾ ਮੁੱਖ ਉਦੇਸ਼
ਇਮੀਗ੍ਰੇਸ਼ਨ ਵਿਭਾਗ (IRCC) ਦੇ ਅਨੁਸਾਰ, ਇਨ੍ਹਾਂ ਕਾਨੂੰਨੀ ਬਦਲਾਵਾਂ ਦਾ ਮੁੱਖ ਮਕਸਦ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ‘ਤੇ ਪੈ ਰਹੇ ਅਰਜ਼ੀਆਂ ਦੇ ਵਾਧੂ ਬੋਝ ਨੂੰ ਘਟਾਉਣਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਕੀ ਦੇਰੀ (Administrative delays) ਨੂੰ ਖਤਮ ਕਰਕੇ ਪੂਰੀ ਪ੍ਰਣਾਲੀ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਣਾਇਆ ਜਾਵੇਗਾ, ਤਾਂ ਜੋ ਸੱਚਮੁੱਚ ਲੋੜਵੰਦ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਕਾਨੂੰਨੀ ਸੁਰੱਖਿਆ ਮਿਲ ਸਕੇ।
PRRA ਸੁਰੱਖਿਆ ਚੱਕਰ ਰਹੇਗਾ ਬਰਕਰਾਰ
ਨਵੇਂ ਵੀਜ਼ਾ ਨਿਯਮਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਬਦਲਾਅ ਉਨ੍ਹਾਂ ਲੋਕਾਂ ਲਈ ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ (PRRA) ਸੁਰੱਖਿਆ ਵਿਕਲਪ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਣਗੇ, ਜਿਨ੍ਹਾਂ ਨੂੰ ਸਖ਼ਤ ਸਮਾਂ ਸੀਮਾ (Time limit) ਦੇ ਕਾਰਨ ਪਹਿਲਾਂ ਅਯੋਗ ਕਰ ਦਿੱਤਾ ਜਾਂਦਾ ਸੀ। ਇਹ ਕਾਨੂੰਨ ਯਕੀਨੀ ਬਣਾਏਗਾ ਕਿ ਕਿਸੇ ਵੀ ਵਿਅਕਤੀ ਨੂੰ ਅਜਿਹੇ ਮੁਲਕ ਜਾਂ ਜਗ੍ਹਾ ‘ਤੇ ਵਾਪਸ ਨਾ ਭੇਜਿਆ (Deport) ਜਾਵੇ, ਜਿੱਥੇ ਉਸ ਦੀ ਜਾਨ ਮਾਲ ਨੂੰ ਕੋਈ ਖ਼ਤਰਾ ਹੋਵੇ।
ਬੈਕਲਾਗ (Backlog) ਨੂੰ ਖਤਮ ਕਰਨ ਲਈ ਇੱਕ ਸਾਲ ਦਾ ਨਿਯਮ
ਪੁਰਾਣੇ ਨਿਯਮਾਂ ਮੁਤਾਬਕ, ਸ਼ਰਨਾਰਥੀ ਵੀਜ਼ਿਆਂ (Refugee Visas) ਲਈ ਅਰਜ਼ੀ ਦੇਣ ਦੀ ਮਿਆਦ ਇੱਕ ਸਾਲ ਹੁੰਦੀ ਸੀ, ਜਿਸ ਕਾਰਨ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ (IRB) ਕੋਲ ਹਜ਼ਾਰਾਂ ਬਕਾਇਆ ਕੇਸਾਂ ਦਾ ਬੈਕਲਾਗ ਇਕੱਠਾ ਹੋ ਗਿਆ ਸੀ। ਇਸ ਕਾਰਨ ਹੱਕਦਾਰ ਲੋਕਾਂ ਨੂੰ ਵੀ ਸੁਣਵਾਈ ਲਈ ਕਈ ਸਾਲ ਇੰਤਜ਼ਾਰ ਕਰਨਾ ਪੈਂਦਾ ਸੀ।
ਹੁਣ ਨਵੀਂ ਵਿਵਸਥਾ ਤਹਿਤ ਕੋਈ ਵੀ ਵਿਅਕਤੀ ਕੈਨੇਡਾ ਪਹੁੰਚਣ ਦੇ ਇੱਕ ਸਾਲ ਦੇ ਅੰਦਰ-ਅੰਦਰ ਆਪਣਾ ਸ਼ਰਣ ਦਾ ਦਾਅਵਾ ਪੇਸ਼ ਕਰ ਸਕਦਾ ਹੈ। ਪਰ ਜੇਕਰ ਕੋਈ ਵਿਅਕਤੀ ਪਹੁੰਚਣ ਦੇ ਇੱਕ ਸਾਲ ਬਾਅਦ ਅਰਜ਼ੀ ਦਿੰਦਾ ਹੈ, ਤਾਂ ਉਸ ਦਾ ਕੇਸ IRB ਨੂੰ ਨਹੀਂ ਭੇਜਿਆ ਜਾਵੇਗਾ ਅਤੇ ਉਸ ਨੂੰ ਸਿੱਧਾ ਅਯੋਗ (Ineligible) ਕਰਾਰ ਦਿੱਤਾ ਜਾਵੇਗਾ।
ਅਮਰੀਕਾ ਬਾਰਡਰ (US-Canada Border) ਪਾਰ ਕਰਨ ਵਾਲਿਆਂ ਲਈ ਸਖ਼ਤ 14 ਦਿਨਾਂ ਦੀ ਸ਼ਰਤ
ਜੇਕਰ ਕੋਈ ਵਿਅਕਤੀ ਅਮਰੀਕਾ ਤੋਂ ਗੈਰ-ਕਾਨੂੰਨੀ ਜਾਂ ਕਿਸੇ ਗੈਰ-ਅਧਿਕਾਰਤ ਚੌਕੀ (Unofficial border crossing) ਰਾਹੀਂ ਕੈਨੇਡਾ ਦੀ ਸਰਹੱਦ ਪਾਰ ਕਰਦਾ ਹੈ, ਤਾਂ ਉਸ ਲਈ ਨਿਯਮ ਬੇਹੱਦ ਸਖ਼ਤ ਹਨ। ਅਜਿਹੇ ਮਾਮਲਿਆਂ ਵਿੱਚ ਕੈਨੇਡਾ ਦੀ ਧਰਤੀ ‘ਤੇ ਕਦਮ ਰੱਖਣ ਦੇ 14 ਦਿਨਾਂ ਦੇ ਅੰਦਰ-ਅੰਦਰ ਸ਼ਰਣ ਦਾ ਦਾਅਵਾ ਫਾਈਲ ਕਰਨਾ ਲਾਜ਼ਮੀ ਹੋਵੇਗਾ। 14 ਦਿਨਾਂ ਦੀ ਮਿਆਦ ਲੰਘਣ ਤੋਂ ਬਾਅਦ ਕੀਤੇ ਗਏ ਕਿਸੇ ਵੀ ਦਾਅਵੇ ‘ਤੇ ਸਰਕਾਰ ਵੱਲੋਂ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।
ਇਸ ਪ੍ਰਕਿਰਿਆ ਨੂੰ ਤੇਜ਼ ਬਣਾਉਣ ਲਈ ਕੈਨੇਡਾ ਸਰਕਾਰ ਹੁਣ ਆਨਲਾਈਨ ਇਮੀਗ੍ਰੇਸ਼ਨ ਅਰਜ਼ੀਆਂ (Online refugee applications) ਨੂੰ ਉਤਸ਼ਾਹਿਤ ਕਰ ਰਹੀ ਹੈ। ਬੇਲੋੜੀ ਦੇਰੀ ਤੋਂ ਬਚਣ ਲਈ ਸਿਰਫ਼ ਉਹੀ ਫਾਈਲਾਂ ਸਵੀਕਾਰ ਕੀਤੀਆਂ ਜਾਣਗੀਆਂ ਜੋ ਪੂਰੀ ਤਰ੍ਹਾਂ ਦਸਤਾਵੇਜ਼ੀ (Fully documented) ਹੋਣਗੀਆਂ।
ਕੌਣ ਕਰ ਸਕਦਾ ਹੈ ਰਫਿਊਜੀ (Refugee) ਲਈ ਅਪਲਾਈ?
ਆਮ ਤੌਰ ‘ਤੇ ਕੈਨੇਡਾ ਵਿੱਚ ਰਫਿਊਜੀ ਸਟੇਟਸ ਲਈ ਉਹ ਲੋਕ ਅਪਲਾਈ ਕਰਦੇ ਹਨ ਜੋ ਕੈਨੇਡਾ ਦੇ ਪੀਆਰ (PR) ਨਿਯਮਾਂ ਨੂੰ ਪੂਰਾ ਨਹੀਂ ਕਰ ਪਾਉਂਦੇ (ਜਿਵੇਂ ਕਿ ਟੈਕਸ ਨਾ ਭਰਨਾ ਜਾਂ ਪੇਪਰ ਕਲੀਅਰ ਨਾ ਹੋਣਾ)। ਇਸ ਸ਼੍ਰੇਣੀ ਦੇ ਤਹਿਤ ਪ੍ਰਵਾਸੀ ਬਿਨਾਂ ਪੀਆਰ ਦੇ ਵੀ ਕੈਨੇਡਾ ਵਿੱਚ ਕਾਨੂੰਨੀ ਤੌਰ ‘ਤੇ ਰਹਿ ਸਕਦੇ ਹਨ। ਹਾਲਾਂਕਿ, ਕੈਨੇਡਾ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ (Criminal cases) ਵਿੱਚ ਸ਼ਾਮਲ ਵਿਅਕਤੀਆਂ ਨੂੰ ਇਹ ਛੋਟ ਬਿਲਕੁਲ ਨਹੀਂ ਮਿਲੇਗੀ।
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

