Mawan Dhiyan Satkar Yojana: ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ (Mawan Dhiyan Satkar Yojana) ਤਹਿਤ ਸੂਬੇ ਦੀਆਂ ਕਰੀਬ 40 ਲੱਖ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ‘ਚ ਆਰਥਿਕ ਸਹਾਇਤਾ ਦੀ ਰਕਮ ਟਰਾਂਸਫਰ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਠਾਨਕੋਟ ‘ਚ ਸੂਬਾ ਪੱਧਰੀ ਸਮਾਗਮ ਤੋਂ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕੀਤੀ।
ਸਰਕਾਰ ਵੱਲੋਂ ਆਮ ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 3,000 ਰੁਪਏ, ਜਦਕਿ ਅਨੁਸੂਚਿਤ ਜਾਤੀ (SC) ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 4,500 ਰੁਪਏ ਭੇਜੇ ਗਏ। ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦੀ ਰਕਮ ਇਕੱਠੀ ਜਾਰੀ ਕੀਤੀ ਗਈ ਹੈ।
Mawan Dhiyan Satkar Yojana ਦੇ ਵਾਅਦੇ ਨੂੰ ਕੀਤਾ ਪੂਰਾ
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ “ਅੱਜ ਉਸ ਨੂੰ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ, ਜਿਹੜਾ ਮੈਂ ਅਤੇ ਅਰਵਿੰਦ ਕੇਜਰੀਵਾਲ ਜੀ ਨੇ ਤੁਹਾਡੇ ਨਾਲ ਕੀਤਾ ਸੀ। 3000 ਰੁਪਏ ਅਤੇ 4500 ਰੁਪਏ ਨਾਲ ਤੁਸੀਂ ਅਮੀਰ ਨਹੀਂ ਹੋ ਜਾਣਾ ਪਰ ਇੱਕ ਆਪਣਾ ਜਿਹਾ ਤਾਂ ਇਹ ਲੱਗਦਾ ਹੈ। ਇਹ ਸਾਡੇ ਆਪਣੇ ਪੈਸੇ ਹਨ ਅਤੇ ਅਸੀਂ ਕਿਸੇ ਤੋਂ ਮੰਗਣੇ ਨਹੀਂ ਹਨ। ਇਹ ਸਾਡੇ ਆਪਣੇ ਕਿਸੇ ਨੇ ਸਾਨੂੰ ਦਿੱਤੇ ਹਨ।”
“32 ਲੱਖ ਔਰਤਾਂ ਦੇ ਖਾਤੇ ਵਿੱਚ 1 ਜੁਲਾਈ ਨੂੰ ਪੈਸੇ ਪਾਏ ਸਨ। ਅੱਜ 40 ਲੱਖ ਔਰਤਾਂ ਨੂੰ ਪੈਸੇ ਪਾ ਰਹੇ ਹਾਂ। ਮੈਨੂੰ ਆਉਣ ਸਾਰ ਇੱਕ ਭੈਣ ਦੇ ਰੱਖੜੀ ਬੰਨ੍ਹ ਦਿੱਤੀ। ਕਹਿੰਦੇ ਬਗਲਾ ਮੁੱਖੀ ਮਾਤਾ ਜੀ ਦੇ ਜਾ ਕੇ ਆਈ ਹਾਂ। ਸਮਝੋਂ ਮੈਨੂੰ ਮੇਰੇ ਭਰਾ ਨੇ ਰੱਖੜੀ ਦੇ ਪੈਸੇ ਭੇਜ ਦਿੱਤੇ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇੱਕ ਆਮ ਬੰਦੇ ਹਨ ਪਰ ਤੁਸੀਂ ਖਾਸ ਬਣਾ ਦਿੱਤੇ ਹਨ। ਭਗਵੰਤ ਮਾਨ ਨੂੰ ਕੌਣ ਪੁੱਛਦਾ ਸੀ ਤੁਸੀੰਂਮੁੱਖ ਮੰਤਰੀ ਬਣਾ ਦਿੱਤਾ ਹੈ। ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾ ਦਿੱਤਾ ਹੈ। ਜੇ ਫਿਰ ਤੁਹਾਡੇ ਫੋਨਾਂ ਉੱਤੇ ਟੂ-ਟੂ ਹੀ ਨਾ ਕਰਵਾਈ ਤਾਂ ਫਿਰ ਕੀ ਰਹਿ ਗਿਆ।”
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ “ਮੈਂ ਸਾਰੇ ਬੈਂਕ ਵਾਲਿਆਂ ਨੂੰ ਆਰਡਰ ਕਰਦਾ ਹਾਂ ਕਿ ਔਰਤਾਂ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਣ। ਮੇਰੇ ਭਾਸ਼ਣ ਚੱਲਦੇ-ਚੱਲਦੇ ਸਭ ਦੇ ਖਾਤੇ ਵਿੱਚ ਪੈਸੇ ਆ ਜਾਣਗੇ। ਤੁਹਾਡੇ ਫੋਨ ਉੱਤੇ ਟੂ-ਟੂ ਹੋ ਜਾਵੇਗੀ। ਤੁਸੀਂ ਇਹ ਪੈਸਾ ਜਿੱਥੇ ਮਰਜ਼ੀ ਵਰਤ ਲਿਓ। ਅਸੀਂ ਵਾਅਦੇ ਅਤੇ ਗਰੰਟੀਆਂ ਪੂਰੀਆਂ ਕੀਤੀਆਂ ਹਨ, ਇਹ ਸਾਡਾ ਮਕਸਦ ਸੀ ਰਾਜਨੀਤੀ ਵਿੱਚ ਆਉਣ ਦਾ। ‘ਆਪ’ ਆਦਮੀ ਪਾਰਟੀ ਦੀ ਇੱਕ ਨੀਤੀ ਹੈ ਕਿ ਉਹ ਗੱਲ ਕਰਦੀ ਨਹੀਂ ਹੋ ਪੂਰੀ ਨਾ ਹੋ ਸਕੇ ਅਤੇ ਜਿਹੜੀ ਗੱਲ ਕੀਤੀ ਹੋਵੇ ਉਹ ਹਰ ਪੂਰੀ ਕਰਦੀ ਹੈ। ਇਸ ਪੈਸੇ ਨਾਲ ਤੁਸੀਂ ਕੁਝ ਮਰਜ਼ੀ ਕਰ ਲਿਓ, ਅਸੀਂ ਆਪਣਾ ਫ਼ਰਜ਼ ਪੂਰਾ ਕਰ ਦਿੱਤਾ ਹੈ।”
“40 ਲੱਖ ਔਰਤਾਂ ਨੂੰ 3 ਮਹੀਨੇ ਦੇ ਪੈਸੇ ਹੀ ਮਿਲਣਗੇ। ਇਹ ਔਰਤਾਂ ਹਨ ਜਿਨ੍ਹਾਂ ਨੇ ਫਾਰਮ ਲੇਟ ਭਰੇ ਹਨ। ਅੱਗੇ ਵੀ ਜੋ ਔਰਤਾਂ ਫਾਰਮ ਭਰਨਗੀਆਂ ਉਨ੍ਹਾਂ ਦੇ ਖਾਤੇ ਵਿੱਚ ਵੀ 3 ਮਹੀਨੇ ਦੇ ਪੂਰੇ ਪੈਸੇ ਮਿਲਣਗੇ। ਪੈਸੇ ਵਿੱਚ ਕੋਈ ਵੀ ਹੇਰਾ-ਫੇਰੀ ਨਹੀਂ ਹੋਵੇਗੀ। ਮੈਂ ਇੱਕ ਵਾਰ ਫਿਰ ਸਭ ਨੂੰ ਵਧਾਈ ਦਿੰਦਾ ਹਾਂ। ਬਾਕੀ ਸਾਰੀਆਂ ਔਰਤਾਂ ਨੂੰ 1 ਸਤੰਬਰ ਨੂੰ ਪੈਸੇ ਆ ਜਾਣਗੇ ਕਿਉਂਕਿ ਇੱਕ ਮਹੀਨੇ ਦਾ ਬਜਟ ਹੈ। ਮੈਨੂੰ ਤਾਂ ਲੋਕਾਂ ਦੇ ਫੋਨ ਆਉਣ ਲੱਗ ਗਏ ਅਤੇ ਕਈ ਲੋਕਾਂ ਨੇ ਇਸ ਉੱਤੇ ਗਾਣੇ ਵੀ ਬਣਾ ਦਿੱਤੇ ਹਨ।”
ਪੰਜਾਬ ਸਰਕਾਰ ਵੱਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ 40 ਲੱਖ ਹੋਰ ਔਰਤਾਂ ਦੇ ਖਾਤਿਆਂ ਵਿੱਚ ਰਾਸ਼ੀ ਜਾਰੀ ਕਰਨਾ ਸੂਬੇ ਦੇ ਮਹਿਲਾ ਸ਼ਕਤੀਕਰਨ (Women Empowerment) ਲਈ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਸ ਕਦਮ ਨਾਲ ਨਾ ਸਿਰਫ਼ ਲੱਖਾਂ ਪਰਿਵਾਰਾਂ ਨੂੰ ਆਰਥਿਕ ਰਾਹਤ ਮਿਲੇਗੀ, ਸਗੋਂ ਸੂਬੇ ਦੀ ਅਰਥਵਿਵਸਥਾ ਵਿੱਚ ਵੀ ਹੇਠਲੇ ਪੱਧਰ ‘ਤੇ ਸੁਧਾਰ ਦੇਖਣ ਨੂੰ ਮਿਲੇਗਾ।
ਹੋਰ ਖ਼ਬਰਾਂ: Punjab Vidhan Sabha Session: ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, BAC ‘ਚੋਂ ਬਾਹਰ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

