Surrey Election: ਸਰੀ ਦੇ ਸਾਬਕਾ ਮੇਅਰ ਅਤੇ ਅਗਾਮੀ ਮਿਊਂਸਪਲ ਚੋਣਾਂ(Surrey Election) ਵਿੱਚ ਮੇਅਰ ਪਦ ਦੇ ਉਮੀਦਵਾਰ ਡਗ ਮੈਕਕਲਮ (Doug McCallum) ਨੇ ਆਪਣੀ ਪਾਰਟੀ ‘ਸੇਫ ਸਰੀ ਕੋਲਿਸ਼ਨ’ (Safe Surrey Coalition) ਦੇ ਚੋਣ ਮੁਹਿੰਮ ਸਮਾਗਮ ਦੌਰਾਨ ਸ਼ਹਿਰ ਦੇ ਨਿਵਾਸੀਆਂ ਲਈ ਕਈ ਅਹਿਮ ਅਤੇ ਵੱਡੇ ਐਲਾਨ ਕੀਤੇ ਹਨ। ਸਾਊਥ ਸਰੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਮੈਕਕਲਮ ਨੇ ਆਪਣੀ ਪੂਰੀ ਟੀਮ ਦੀ ਪਛਾਣ ਕਰਵਾਈ ਅਤੇ ਸਰੀ ਸ਼ਹਿਰ ਦੇ ਭਵਿੱਖ ਲਈ ਇੱਕ ਨਵਾਂ ਰੋਡਮੈਪ ਪੇਸ਼ ਕੀਤਾ।
ਇਸ (Surrey Election) ਚੋਣ ਮੁਹਿੰਮ ਦੌਰਾਨ ਕੀਤੇ ਗਏ ਮੁੱਖ ਐਲਾਨਾਂ ਵਿੱਚ ਅਗਲੇ 4 ਸਾਲਾਂ ਲਈ ਪ੍ਰਾਪਰਟੀ ਟੈਕਸ ਜ਼ੀਰੋ ਪ੍ਰਤੀਸ਼ਤ ਰੱਖਣਾ (Tax Freeze), ਬਿਲਡਿੰਗ ਪਰਮਿਟਾਂ ਦੀ 60 ਦਿਨਾਂ ਵਿੱਚ ਮਨਜ਼ੂਰੀ, ਸਿਟੀ ਹਾਲ ਦੇ ਖਾਤਿਆਂ ਦਾ ਫੋਰੈਂਸਿਕ ਆਡਿਟ ਅਤੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਤੋਂ ਬਾਹਰ ਨਿਕਲਣਾ ਸ਼ਾਮਲ ਹੈ।
ਸੇਫ ਸਰੀ ਕੋਲਿਸ਼ਨ’ ਦੀ ਟੀਮ
ਮੈਕਕਲਮ ਨੇ ਆਪਣੀ ਟੀਮ ਦੇ 8 ਮੈਂਬਰਾਂ ਦਾ ਐਲਾਨ ਕੀਤਾ, ਜਿਸ ਵਿੱਚ ਅਨੁਭਵੀ ਰਾਜਨੇਤਾ ਅਤੇ ਨਵੇਂ ਚਿਹਰੇ ਸ਼ਾਮਲ ਹਨ। ਜਿਨ੍ਹਾਂ ਵਿੱਚ ਮਨਦੀਪ ਨਾਗਰਾ – ਮੌਜੂਦਾ ਸਿਟੀ ਕੌਂਸਲਰ, ਡਗ ਐਲਫੋਰਡ – ਮੌਜੂਦਾ ਸਿਟੀ ਕੌਂਸਲਰ, ਲੌਰੀ ਗੁਏਰਾ – ਸਾਬਕਾ ਕੌਂਸਲਰ, ਡਾ. ਐਲੀਸਨ ਪੈਟਨ – ਸਾਬਕਾ ਕੌਂਸਲਰ ਅਤੇ ਨੇਚਰੋਪੈਥਿਕ ਡਾਕਟਰ, ਸੁਹਾਨਾ ਗਿੱਲ – ਪਬਲਿਕ ਐਡਮਿਨਿਸਟ੍ਰੇਸ਼ਨ ਪ੍ਰੋਫੈਸ਼ਨਲ, ਮੀਰਾ ਗਿੱਲ – ਫਾਊਂਡਿੰਗ ਪ੍ਰੈਜ਼ੀਡੈਂਟ, ਅਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ, ਬੋਅ ਸਿਮਪਸਨ
ਚੋਣ ਮੁਹਿੰਮ ਦੇ ਮੁੱਖ ਵਾਅਦੇ ਅਤੇ ਐਲਾਨ (Surrey Election)
ਪ੍ਰਾਪਰਟੀ ਟੈਕਸ ਫ੍ਰੀਜ਼: ਡਗ ਮੈਕਕਲਮ ਨੇ ਵਾਅਦਾ ਕੀਤਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਅਗਲੇ 4 ਸਾਲਾਂ ਤੱਕ ਸਰੀ ਦੇ ਨਿਵਾਸੀਆਂ ‘ਤੇ ਕੋਈ ਵਾਧੂ ਪ੍ਰਾਪਰਟੀ ਟੈਕਸ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੇ ਮੇਅਰ ਰਹਿੰਦਿਆਂ 3 ਸਾਲਾਂ ਲਈ ਟੈਕਸ ਫ੍ਰੀਜ਼ ਕੀਤਾ ਗਿਆ ਸੀ ਅਤੇ ਸ਼ਹਿਰ ਦੇ ਫਾਲਤੂ ਖਰਚਿਆਂ ਨੂੰ ਘਟਾ ਕੇ ਇਸ ਲਾਗਤ ਨੂੰ ਪੂਰਾ ਕੀਤਾ ਜਾਵੇਗਾ।
ਮੈਟਰੋ ਵੈਨਕੂਵਰ ਤੋਂ ਅਲੱਗ ਹੋਣ ਦਾ ਫੈਸਲਾ: ਮੈਕਕਲਮ ਦਾ ਸਭ ਤੋਂ ਵੱਡਾ ਐਲਾਨ ਇਹ ਸੀ ਕਿ ਸਰੀ ਸ਼ਹਿਰ ਨੂੰ ‘ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ’ (Metro Vancouver Regional District) ਤੋਂ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਮੁਤਾਬਕ, ਮੈਟਰੋ ਵੈਨਕੂਵਰ ਸਰੀ ਦੇ ਕਰਦਾਤਾਵਾਂ ‘ਤੇ ਭਾਰੀ ਟੈਕਸ ਲਗਾਉਂਦਾ ਹੈ ਪਰ ਬਦਲੇ ਵਿੱਚ ਸਰੀ ਨੂੰ ਕੁਝ ਨਹੀਂ ਮਿਲਦਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਪਾਣੀ, ਸੀਵਰੇਜ ਅਤੇ ਕੂੜਾ ਪ੍ਰਬੰਧਨ ਵਰਗੀਆਂ ਜ਼ਰੂਰੀ ਸੇਵਾਵਾਂ ਜੁੜੀਆਂ ਰਹਿਣਗੀਆਂ, ਪਰ ਬਾਕੀ ਸਾਰੇ ਮਾਮਲਿਆਂ ਵਿੱਚ ਸਰੀ ਆਪਣੇ ਫੈਸਲੇ ਆਪ ਲਵੇਗਾ ਕਿਉਂਕਿ ਸਰੀ ਜਲਦ ਹੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਜਾ ਰਿਹਾ ਹੈ।
ਸਿਟੀ ਹਾਲ ਦਾ ਫੋਰੈਂਸਿਕ ਆਡਿਟ: ਮੈਕਕਲਮ ਨੇ ਮੌਜੂਦਾ ਮੇਅਰ ਬ੍ਰੈਂਡਾ ਲਾਕ ਦੀ ਸਰਕਾਰ ‘ਤੇ ਬਿਨਾਂ ਪਾਰਦਰਸ਼ਤਾ ਦੇ ਜ਼ਮੀਨੀ ਸੌਦੇ ਕਰਨ ਅਤੇ ਜਨਤਕ ਜਾਇਦਾਦਾਂ ਨੂੰ ਵੇਚਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮੇਅਰ ਬਣਦਿਆਂ ਹੀ ਉਹ ਸਿਟੀ ਹਾਲ ਦੇ ਖਾਤਿਆਂ ਦਾ ਫੋਰੈਂਸਿਕ ਆਡਿਟ ਕਰਵਾਉਣਗੇ ਤਾਂ ਜੋ ਫਾਲਤੂ ਖਰਚਿਆਂ, ਧੋਖਾਧੜੀ ਅਤੇ ਗੜਬੜੀਆਂ ਨੂੰ ਫੜਿਆ ਜਾ ਸਕੇ।
60 ਦਿਨਾਂ ਵਿੱਚ ਬਿਲਡਿੰਗ ਪਰਮਿਟ: ਬਿਲਡਿੰਗ ਪਰਮਿਟ 60 ਦਿਨਾਂ ਦੇ ਅੰਦਰ ਮਨਜ਼ੂਰ ਕਰਨ ਦੀ ਗਾਰੰਟੀ ਦਿੱਤੀ ਗਈ ਹੈ। ਜੇਕਰ ਸਿਟੀ ਹਾਲ 60 ਦਿਨਾਂ ਵਿੱਚ ਪਰਮਿਟ ਨਹੀਂ ਦਿੰਦਾ, ਤਾਂ ਪਰਮਿਟ ਫੀਸ ਬਿਲਕੁਲ ਮੁਫ਼ਤ ਹੋਵੇਗੀ। ਨਵੇਂ ਛੋਟੇ ਵਪਾਰੀਆਂ ਅਤੇ “ਮੌਮ ਐਂਡ ਪੌਪ” (Mom and Pop) ਦੁਕਾਨਾਂ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ ਦੋ ਸਾਲਾਂ ਲਈ ਬਿਜ਼ਨਸ ਲਾਇਸੈਂਸ ਫੀਸ ਮਾਫ਼ ਕੀਤੀ ਜਾਵੇਗੀ।
ਸਸਤਾ ਭੋਜਨ ਅਤੇ ‘Farm Local’ ਯੋਜਨਾ: ਸਰੀ ਦੇ ਕਿਸਾਨਾਂ ਦੀ ਰੱਖਿਆ ਕਰਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸਸਤਾ ਕਰਨ ਲਈ ‘ਫਾਰਮ ਲੋਕਲ’ (Farm Local) ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਕਿਸਾਨ ਵਿਚੋਲਿਆਂ (Middlemen) ਤੋਂ ਬਿਨਾਂ ਸਿੱਧਾ ਗਾਹਕਾਂ ਨੂੰ ਆਪਣੀਆਂ ਫਸਲਾਂ ਵੇਚ ਸਕਣਗੇ, ਜਿਸ ਨਾਲ ਖਾਧ ਪਦਾਰਥਾਂ ਦੀਆਂ ਕੀਮਤਾਂ ਘਟਣਗੀਆਂ।
ਨਵੇਂ ਕਮਿਊਨਿਟੀ ਪ੍ਰੋਜੈਕਟ: ਮੈਕਕਲਮ ਨੇ ਕਲੇਟਨ ਹਾਈਟਸ ਅਤੇ ਸਿਟੀ ਸੈਂਟਰ ਵਿੱਚ ਨਵੇਂ ਸਵੀਮਿੰਗ ਪੂਲ ਬਣਾਉਣ ਅਤੇ ਨਿਊਟਨ ਵਿੱਚ ਪੂਲ ਦੇ ਨਾਲ ਇੱਕ ਨਵਾਂ ਕਮਿਊਨਿਟੀ ਸੈਂਟਰ ਬਣਾਉਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਕ੍ਰੇਸੈਂਟ ਬੀਚ ਅਤੇ ਓਸ਼ਨ ਪਾਰਕ ਦੀ ਇਤਿਹਾਸਕ ਵਿਰਾਸਤ ਦੀ ਸੰਭਾਲ ਕਰਨ ਦੀ ਗੱਲ ਵੀ ਆਖੀ।
ਸਰੀ ਮੇਅਰ ਚੋਣਾਂ 2026 (Surrey Election) ਦਾ ਮੁਕਾਬਲਾ
17 ਅਕਤੂਬਰ 2026 ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਵਿੱਚ ਸਰੀ ਦਾ ਮੇਅਰ ਮੁਕਾਬਲਾ ਕਾਫੀ ਰੋਚਕ ਹੋਣ ਦੀ ਉਮੀਦ ਹੈ। ਇਸ ਚੋਣ ਮੈਦਾਨ ਵਿੱਚ ਡਗ ਮੈਕਕਲਮ ਤੋਂ ਇਲਾਵਾ ਹੋਰ ਪ੍ਰਮੁੱਖ ਉਮੀਦਵਾਰ ਵੀ ਸ਼ਾਮਲ ਹਨ। ਜਿੰਨ੍ਹਾ ਵਿੱਚ ਏਬ੍ਰੈਂਡਾ– ਮੌਜੂਦਾ ਮੇਅਰ (Surrey Connect), ਮਾਈਕ ਸਟਾਰਚੁਕ (Mike Starchuk) – ਸਾਬਕਾ ਕੌਂਸਲਰ ਅਤੇ ਫਾਇਰਫਾਈਟਰ (Imagine Surrey), ਟ੍ਰੋਏ ਵੈਨ ਵਲੀਟ (Troy Van Vliet) – (Surrey NOW), ਹੋਨਵੀਰ ਸਿੰਘ ਰੰਧਾਵਾ (Honveer Singh Randhawa) – (Conservative Party of Surrey), ਲਿੰਡਾ ਐਨਿਸ (Linda Annis) – ਮੌਜੂਦਾ ਸਿਟੀ ਕੌਂਸਲਰ (Surrey First)
ਡਗ ਮੈਕਕਲਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਕੋਲ ਪਹਿਲਾਂ ਵੀ ਕੰਮ ਕਰਨ ਦਾ ਅਨੁਭਵ ਹੈ ਅਤੇ ਉਹ ਸਰੀ ਦੇ ਲੋਕਾਂ ਨੂੰ ਇੱਕ ਬਹਤਰੀਨ, ਪਾਰਦਰਸ਼ੀ ਅਤੇ ਸਸਤੀ ਸਰਕਾਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਹੋਰ ਖ਼ਬਰਾਂ: Generic Drugs Tariff: ਟਰੰਪ ਵੱਲੋਂ ਜੈਨੇਰਿਕ ਦਵਾਈਆਂ ‘ਤੇ ਟੈਰਿਫ ਦਾ ਐਲਾਨ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

