ਕੈਨੇਡਾ

ਸਰੀ ਦੇ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

📷 ਸਾਊਂਡਜ਼ ਆਫ਼ ਸਮਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ ਜਨਤਕ ਥਾਵਾਂ ‘ਤੇ ਅੱਠ ਮੁਫ਼ਤ ਲਾਈਵ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।

ਇਸ ਸਾਲ ਦੇ ਪ੍ਰੋਗਰਾਮ ਵਿੱਚ ਰੌਕ, ਜੈਜ਼, ਕੰਟਰੀ, ਪੰਜਾਬੀ ਫਿਊਜ਼ਨ ਸਮੇਤ ਕਈ ਕਿਸਮਾਂ ਦਾ ਸੰਗੀਤ ਸ਼ਾਮਲ ਹੈ। ਇਸ ਤੋਂ ਇਲਾਵਾ, ਦਰਸ਼ਕਾਂ ਨੂੰ ਹੋਰ ਵੀ ਆਕਰਸ਼ਿਤ ਤਜਰਬਾ ਦੇਣ ਲਈ ਕਲਾਕਾਰਾਂ ਵੱਲੋਂ ਨਿਰਦੇਸ਼ਿਤ ਡਾਂਸ ਸੈਸ਼ਨ ਵੀ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਲੋਕ ਖੁਦ ਸ਼ਾਮਲ ਹੋ ਕੇ ਨੱਚਣਾ ਸਿੱਖ ਸਕਣਗੇ। 29 ਜੁਲਾਈ ਨੂੰ ਲਾਈਨ ਡਾਂਸਿੰਗ, 19 ਅਗਸਤ ਨੂੰ ਪੰਜਾਬੀ ਲੋਕ ਨਾਚ ਅਤੇ 26 ਅਗਸਤ ਨੂੰ ਸਾਲਸਾ ਡਾਂਸ ਸਿੱਖ ਸਕਦੇ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਮੁਫ਼ਤ ਸੰਗੀਤ ਲੜੀ ਹਰ ਉਮਰ ਦੇ ਲੋਕਾਂ ਨੂੰ ਸਰੀ ਦੇ ਸੁੰਦਰ ਕੁਦਰਤੀ ਮਾਹੌਲ ਵਿੱਚ ਇਕੱਠਾ ਕਰਦੀ ਹੈ। ਲਗਭਗ ਹਰ ਟਾਊਨ ਸੈਂਟਰ ਵਿੱਚ, ਮਸ਼ਹੂਰ ਤੇ ਲੁਕਵੇਂ ਹੋਏ ਪਾਰਕਾਂ ਵਿੱਚ ਪ੍ਰੋਗਰਾਮ ਕਰਵਾ ਕੇ ਅਸੀਂ ਲੋਕਾਂ ਨੂੰ ਲਾਈਵ ਅਤੇ ਸਥਾਨਕ ਸੰਗੀਤ ਰਾਹੀਂ ਇੱਕ-ਦੂਜੇ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰ ਰਹੇ ਹਾਂ। ਇਸ ਤਰਾਂ ਦੇ ਮੁਫ਼ਤ ਅਤੇ ਕਿਫ਼ਾਇਤੀ ਸਮਾਗਮ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਕਿ ਹਰ ਕੋਈ ਸਾਡੇ ਸ਼ਹਿਰ ਵਿੱਚ ਗਰਮੀ ਦਾ ਆਨੰਦ ਮਾਣ ਸਕੇ।”

ਸੰਗੀਤ ਸਮਾਰੋਹ ਬੁੱਧਵਾਰ ਨੂੰ ਸ਼ਾਮ 6:30 ਤੋਂ 8.00 ਵਜੇ ਤੱਕ ਚੱਲਣਗੇ:

 ਬੁੱਧਵਾਰ, 8 ਜੁਲਾਈ – ਗਲੇਡਜ਼ ਵੁੱਡਲੈਂਡ ਗਾਰਡਨ ਵਿਖੇ ਵੁੱਡਲੈਂਡ ਜੈਜ਼ ਆਰਕੈਸਟਰਾ (Woodland Jazz Orchestra, The Glades Woodland Garden)

ਬੁੱਧਵਾਰ, 15 ਜੁਲਾਈ – ਬੇਅਰ ਕਰੀਕ ਗਾਰਡਨ ਵਿਖੇ ਸੰਗੀਤ ਸਿਟੀ ਸ਼ੋਅਕੇਸ (Music City Showcase, Bear Creek Garden)

 ਬੁੱਧਵਾਰ, 22 ਜੁਲਾਈ – ਸੁਲੇਵਾਨ ਹਾਈਟਸ ਪਾਰਕ ਵਿਖੇ ਮਿਕੀ ਜੋਸ਼ ਅਤੇ ਗਰੋਫੀ (Mikey Jose & Groffie, Sullivan Heights Park)

ਬੁੱਧਵਾਰ, 29 ਜੁਲਾਈ – ਸਰੀ ਸਿਵਿਕ ਪਲਾਜ਼ਾ ਵਿਖੇ ਬੂਟ ਸਕੂਟਰਾਂ ਨਾਲ ਲਾਈਨ ਡਾਂਸਿੰਗ(Line Dancing with The Boot Scooters, Surrey Civic Plaza )

ਬੁੱਧਵਾਰ, 5 ਅਗਸਤ – ਡਾਰਟਸ ਹਿੱਲ ਗਾਰਡਨ ਪਾਰਕ ਵਿਖੇ ਬੇਨ ਡਨਿਲ(Ben Dunnill, Darts Hill Garden Park )

ਬੁੱਧਵਾਰ, 12 ਅਗਸਤ – ਫਰਾਂਸਿਸ ਪਾਰਕ ਵਿਖੇ ਰੌਬਿਨ ਫ਼ਿਰੋਜ਼ ਦੇ ਨਾਲ ਫਲੀਟਵੁੱਡ ਮੈਕ ਨੂੰ ਸ਼ਰਧਾਂਜਲੀ(A Tribute to Fleetwood Mac with Robyn Froese, Francis Park 

ਬੁੱਧਵਾਰ, 19 ਅਗਸਤ – ਰਾਇਲ ਅਕੈਡਮੀ ਆਫ਼ ਪੰਜਾਬ- ਟੀ.ਈ. ਸਕੌਟ ਪਾਰਕ ਵਿਖੇ ਡਾਂਸ ਟਰੂਪ ਅਤੇ ਵਰਕਸ਼ਾਪ(Royal Academy of Punjab – Dance Troupe & Workshop, T.E. Scott Park)

ਬੁੱਧਵਾਰ, 26 ਅਗਸਤ – ਸਰੀ ਸਿਵਿਕ ਪਲਾਜ਼ਾ ਵਿਖੇ ਸਾਲਸਾ ਡਾਂਸਿੰਗ ਵਿਦ ਮਜ਼ਾਕੋਟ(Salsa Dancing with Mazacote, Surrey Civic Plaza )

Sounds of Summer ਸਰੀ ਪਾਰਕਸ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕਈ ਪ੍ਰੋਗਰਾਮਾਂ, ਗਤੀਵਿਧੀਆਂ ਅਤੇ ਸਮਾਗਮਾਂ ਵਿੱਚੋਂ ਇੱਕ ਹੈ, ਜਿਸਦਾ ਉਦੇਸ਼ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਕੁਦਰਤ ਨਾਲ ਜੋੜਨਾ ਅਤੇ ਇੱਕ ਰੁਝੇਵੇਂ ਵਾਲੇ ਅਤੇ ਸਿਹਤਮੰਦ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਹੈ।

ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਲਾਅਨ ਕੁਰਸੀਆਂ ਜਾਂ ਕੰਬਲ ਆਦਿ ਲੈ ਕੇ ਆਉਣ ਅਤੇ ਵਧੀਆ ਜਗ੍ਹਾ ਪ੍ਰਾਪਤ ਕਰਨ ਲਈ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਤਾਕੀਦ ਕੀਤੀ ਜਾਂਦੀ ਹੈ।

ਹੋਰ ਵੇਰਵਿਆਂ ਅਤੇ ਸੰਗੀਤ ਸਮਾਰੋਹਾਂ ਦੇ ਅੱਪਡੇਟ ਲਈ, surrey.ca/soundsofsummer ‘ਤੇ ਜਾਓ।

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories